ਪਤਨੀ ਨੂੰ ਦੇਣਾ ਸੀ ਮਹੀਨੇ ਦਾ ਖਰਚਾ, ਵਕੀਲ ਅਦਾਲਤ ਲੈ ਆਇਆ 24 ਹਜ਼ਾਰ ਦੀ ਚਿੱਲਰ


ਵਿਆਹੁਤਾ ਜ਼ਿੰਦਗੀ ‘ਚ ਝਗੜੇ ਦੇ ਚੱਲ ਰਹੇ ਕੇਸ ਦੌਰਾਨ ਜ਼ਿਲਾ ਅਦਾਲਤ ‘ਚ ਉਸ ਸਮੇਂ ਅਜੀਬੋ-ਗਰੀਬ ਹਾਲਾਤ ਪੈਦਾ ਹੋ ਗਏ, ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਇਕ ਵਕੀਲ ਆਪਣੀ ਪਤਨੀ ਨੂੰ ‘ਮੰਥਲੀ ਮੈਂਟੇਨੈਂਸ’ ਦੇ ਤੌਰ ‘ਤੇ ਦਿੱਤੇ ਜਾਣ ਵਾਲੇ 24600 ਰੁਪਏ ਦੀ ਚਿੱਲਰ ਲੈ ਕੇ ਪੁੱਜ ਗਿਆ।  ਇਸ ‘ਤੇ ਪਤਨੀ ਨੇ ਅਦਾਲਤ ‘ਚ ਚਿੱਲਰ ਦੇ ਤੌਰ ‘ਤੇ ਦਿੱਤੀ ਗਈ ਰਕਮ ਦਾ ਵਿਰੋਧ ਕੀਤਾ। ਅਦਾਲਤ ਨੇ ਚਿੱਲਰ ਗਿਣਨ ਲਈ ਬੁੱਧਵਾਰ ਦਾ ਸਮਾਂ ਤੈਅ ਕੀਤਾ ਹੈ। ਪਤਨੀ ਨੂੰ ਦੇਣ ਲਈ ਲਿਆਂਦੀ ਗਈ ਰਾਸ਼ੀ ‘ਚ 4 ਨੋਟ 100-100 ਅਤੇ ਬਾਕੀ ਰਕਮ ‘ਚ 1, 2, 5 ਤੇ 10 ਰੁਪਏ ਦੇ ਸਿੱਕੇ ਸ਼ਾਮਲ ਹਨ। ਉਕਤ ਵਕੀਲ ਪੰਜਾਬ ਦੇ ਇਕ ਸਾਬਕਾ ਮੰਤਰੀ ਦਾ ਪੋਤਾ ਹੈ।
ਤਲਾਕ ਦਾ ਕੇਸ ਦਾਇਰ ਕੀਤਾ ਸੀ

ਹਾਈਕੋਰਟ ਦੇ ਵਕੀਲ ਨੇ 2014 ‘ਚ ਪਤਨੀ ਤੋਂ ਵੱਖ ਹੋਣ ਲਈ ਕੇਸ ਦਾਇਰ ਕੀਤਾ ਸੀ। ਇਸ ਦੇ ਇਕ ਸਾਲ ਬਾਅਦ ਉਸ ਨੇ ਤਲਾਕ ਦਾ ਕੇਸ ਦਾਇਰ ਕੀਤਾ ਸੀ। ਉਸ ਸਮੇਂ ਅਦਾਲਤ ਨੇ ਪਤੀ ਨੂੰ ਪਤਨੀ ਨੂੰ ਬਤੌਰ ਮੰਥਲੀ ਮੈਂਟੇਨੈਂਸ 25 ਹਜ਼ਾਰ ਰੁਪਏ ਦੇਣ ਦੇ ਹੁਕਮ ਦਿੱਤੇ ਸਨ ਪਰ ਪਤੀ ਵਲੋਂ ਪਿਛਲੇ 2 ਮਹੀਨਿਆਂ ਤੋਂ ਪੈਸੇ ਨਾ ਦੇਣ ‘ਤੇ ਉਨ੍ਹਾਂ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ।
ਇਸ ‘ਤੇ ਹਾਈਕੋਰਟ ਨੇ ਪਤੀ ਨੂੰ ਪਤਨੀ ਨੂੰ 2 ਮਹੀਨਿਆਂ ਦੇ 50 ਹਜ਼ਾਰ ਰੁਪਏ ਦੇਣ ਦੇ ਹੁਕਮ ਦਿੱਤੇ। ਮੰਗਲਵਾਰ ਨੂੰ ਕੇਸ ‘ਚ ਜ਼ਿਲਾ ਅਦਾਲਤ ‘ਚ ਸੁਣਵਾਈ ਸੀ। ਇਸ ਦੌਰਾਨ ਪਤੀ ਨੇ ਪਤਨੀ ਨੂੰ 24600 ਰੁਪਏ ਸਿੱਕਿਆਂ ਦੇ ਤੌਰ ‘ਤੇ ਦਿੱਤੇ, ਜਿਸ ਦਾ ਪਤਨੀ ਨੇ ਵਿਰੋਧ ਕੀਤਾ। ਪਤਨੀ ਨੇ ਕਾ ਕਿ ਉਸ ਨੂੰ ਪਰੇਸ਼ਾਨ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।


LEAVE A REPLY