ਪੰਜਾਬ ਸਰਕਾਰ ਨੇ ਖੋਹਿਆ ਹਰਮਨਪ੍ਰੀਤ ਤੋਂ DSP ਦਾ ਅਹੁਦਾ


ਅਰਜੁਨ ਐਵਾਰਡੀ ਹਰਮਨਪ੍ਰੀਤ ਕੌਰ ਤੋਂ ਡੀ. ਐੱਸ. ਪੀ. ਦਾ ਅਹੁਦਾ ਖੁੱਸਣ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਨੂੰ ਸਿਪਾਹੀ ਲਾਉਣ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਸਰਕਾਰ ਦੇ ਉੱਚ ਸੂਤਰਾਂ ਦਾ ਕਹਿਣਾ ਹੈ ਕਿ ਹਰਮਨਪ੍ਰੀਤ ਕੌਰ ਨੇ 12ਵੀਂ ਪਾਸ ਕੀਤੀ ਹੋਈ ਹੈ, ਇਸ ਲਈ ਉਹ ਸਿਪਾਹੀ ਲੱਗ ਸਕਦੀ ਹੈ। ਇਸ ਲਈ ਜੇਕਰ ਉਸ ਦੀ ਇੱਛਾ ਹੈ ਤਾਂ ਉਹ ਸਿਪਾਹੀ ਲੱਗ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਗ੍ਰਹਿ ਵਿਭਾਗ ਦੇ ਸਹਾਇਕ ਪ੍ਰਧਾਨ ਸਕੱਤਰ ਐੱਨ. ਐੱਸ. ਕਲਸੀ ਨੇ ਪੁਲਸ ਵਿਭਾਗ ਨੂੰ ਲਿਖ ਦਿੱਤਾ ਹੈ ਕਿ ਹਰਮਨਪ੍ਰੀਤ ਨੂੰ ਸਿਪਾਹੀ ਲਾ ਦਿੱਤਾ ਜਾਵੇ ਅਤੇ ਜਿਵੇਂ ਹੀ ਉਹ 3 ਸਾਲਾਂ ਬਾਅਦ ਆਪਣੀ ਬੀ. ਏ. ਦੀ ਡਿਗਰੀ ਹਾਸਲ ਕਰੇਗੀ ਤਾਂ ਉਸ ਨੂੰ ਡੀ. ਐੱਸ. ਪੀ. ਲਾ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਨੂੰ ਪੰਜਾਬ ਸਰਕਾਰ ਨੇ ਡੀ. ਐੱਸ. ਪੀ. ਦੇ ਅਹੁਦੇ ‘ਤੇ ਲਾਇਆ ਸੀ ਪਰ ਜਦੋਂ ਉਸ ਦੀ ਡਿਗਰੀ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਉਹ ਬੋਗਸ ਪਾਈ ਗਈ। ਇਸ ਤੋਂ ਬਾਅਦ ਪੁਲਸ ਨੇ ਗ੍ਰਹਿ ਵਿਭਾਗ ਨੂੰ ਲਿਖਿਆ ਸੀ ਕਿ ਬੋਗਰ ਡਿਗਰੀ ਦੇ ਚੱਲਦਿਆਂ ਉਹ ਡੀ. ਐੱਸ. ਪੀ. ਦੇ ਅਹੁਦੇ ‘ਤੇ ਨੌਕਰੀ ਜਾਰੀ ਨਹੀਂ ਰੱਖ ਸਕਦੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਗ੍ਿਰਹ ਵਿਭਾਗ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਨੂੰ ਸਿਪਾਹੀ ਦੀ ਨੌਕਰੀ ਦੀ ਆਫਰ ਦਿੱਤੀ ਜਾਵੇ ਅਤੇ ਜੇਕਰ ਉਹ ਇਹ ਅਹੁਦਾ ਲੈਣਾ ਚਾਹੁੰਦੀ ਹੈ ਤਾਂ ਉਸ ਨੂੰ ਨੌਕਰੀ ‘ਤੇ ਲਾ ਦਿੱਤਾ ਜਾਵੇ।

ਉੱਚ ਸੂਤਰਾਂ ਦਾ ਕਹਿਣਾ ਹੈ ਕਿ ਡਿਗਰੀ ਬੋਗਸ ਪਾਏ ਜਾਣ ਕਾਰਨ ਹਰਮਨਪ੍ਰੀਤ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਕਿਉਂਕਿ ਉਹ ਇਕ ਕੌਮਾਂਤਰੀ ਕ੍ਰਿਕਟਰ ਹੈ, ਜਿਸ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਡੀ. ਐੱਸ. ਪੀ. ਲਈ ਯੋਗਤਾ ਬੀ. ਏ. ਹੈ, ਇਸ ਲਈ ਸਰਕਾਰ ਕੁਝ ਨਹੀਂ ਕਰ ਸਕਦੀ ਕਿਉਂਕਿ ਉਹ 12ਵੀਂ ਪਾਸ ਹੈ ਪਰ ਸਰਕਾਰ ਨੇ ਉਸ ਨੂੰ ਬੀ. ਏ. ਕਰਨ ਦਾ ਮੌਕਾ ਦੇ ਦਿੱਤਾ ਹੈ ਤਾਂ ਕਿ ਜਿਵੇਂ ਹੀ ਉਹ ਬੀ. ਏ. ਕਰ ਲਵੇਗੀ ਤਾਂ ਉਸ ਨੂੰ ਡੀ. ਐੱਸ. ਪੀ. ਲਾ ਦਿੱਤਾ ਜਾਵੇਗਾ।


LEAVE A REPLY