ਲੁਧਿਆਣਾ ਵਿੱਚ ਮਾਂ-ਧੀ ਦੇ ਕਤਲ ਦੇ ਦੋਸ਼ੀ ਨੂੰ ਫਾਂਸੀ


ਲੁਧਿਆਣਾ- ਜ਼ਿਲ੍ਹੇ ਦੀ ਅਦਾਲਤ ਨੇ 2013 ਵਿੱਚ ਦੋਹਰੇ ਕਤਲ ਦੇ ਦੋਸ਼ੀ ਨੂੰ ਕੱਲ੍ਹ ਫਾਂਸੀ ਦੀ ਸਜ਼ਾ ਸੁਣਾਈ। ਲੁਧਿਆਣਾ ਦੇ ਰਹਿਣ ਵਾਲੇ ਰਿਸ਼ੀ ਗਰੋਵਰ ਨੇ 2013 ਵਿੱਚ ਆਪਣੀ ਤਾਈ ਊਸ਼ਾ ਰਾਣੀ ਤੇ ਉਸਦੀ ਧੀ ਹਿਨਾ ਦਾ ਕਤਲ ਕਰ ਦਿੱਤਾ ਸੀ। ਇਸਦੇ ਨਾਲ ਹੀ ਉਸਨੇ ਲੱਖਾਂ ਰੁਪਏ ਦੀ ਨਕਦੀ ਵੀ ਚੋਰੀ ਕੀਤੀ ਸੀ। ਦੋਸ਼ੀ ਰਿਸ਼ੀ ਨੇ ਮਾਂ-ਧੀ ਦਾ ਕਤਲ ਕਰਨ ਪਿੱਛੋਂ ਉਨ੍ਹਾਂ ਦੇ ਘਰ ਦੀ ਦੀਵਾਰ ਤੇ ਬਾਬ ਨਾਂ ਲਿਖ ਦਿੱਤਾ ਸੀ, ਤਾਂ ਕਿ ਕਤਲ ਦਾ ਸ਼ੱਕ ਉਸ ’ਤੇ ਨਾ ਜਾਏ। ਇਸਦੇ ਬਾਅਦ ਪੁਲਿਸ ਦੋਸ਼ੀ ਦੀ ਤਲਾਸ਼ ਵਿੱਚ ਜੁਟੀ ਹੋਈ ਸੀ।

22 ਮਈ 2013 ਨੂੰ ਮ੍ਰਿਤਕਾ ਦੇ ਮੁੰਡੇ ਰਾਹੁਲ ਗਰੋਵਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਾਇਆ ਕਿ ਉਸਦੇ ਚਾਚੇ ਦਾ ਮੁੰਡਾ ਤੇ ਰਿਸ਼ੂ ਅਕਸਰ ਉਨ੍ਹਾਂ ਦੇ ਘਰ ਆਇਆ-ਜਾਇਆ ਕਰਦੇ ਸੀ। ਉਸਨੂੰ ਉਨ੍ਹਾਂ ’ਤੇ ਸ਼ੱਕ ਸੀ। ਉਸਨੂੰ ਪਤਾ ਚੱਲਿਆ ਕਿ ਦੋਸ਼ੀ ਰਿਸ਼ੂ ਨੇ ਉਸਦੀ ਭੈਣ ਹਿਨਾ ਨਾਲ ਸਬੰਧ ਬਣਾਏ ਹਨ ਤੇ ਉਹ ਉਸਨੂੰ ਬਲੈਕਮੇਲ ਕਰਕੇ ਇਹ ਸਭ ਕਰ ਰਿਹਾ ਹੈ।

ਬਾਅਦ ਵਿੱਚ ਜਦ ਉਨ੍ਹਾਂ ਹਿਨਾ ਦੀ ਮੰਗਣੀ ਕਿਸੇ ਹੋਰ ਨਾਲ ਕਰ ਦਿੱਤੀ। ਆਪਣੀ ਭੈਣ ਦੇ ਵਿਆਹ ਲਈ ਰਾਹੁਲ ਨੇ ਵਿਦੇਸ਼ ਤੋਂ 3 ਲੱਖ ਰੁਪਏ ਦੀ ਨਦਕੀ, 100 ਡਾਲਰ ਤੇ ਸੋਨੇ ਦੀ ਚੇਨ ਭੇਜੀ ਸੀ। ਇਸ ਸਬੰਧੀ ਰਿਸ਼ੂ ਨੂੰ ਪਤਾ ਸੀ। ਉਸਨੇ ਪੁਲਿਸ ਨੂੰ ਦੱਸਿਆ ਕਿ ਰਿਸ਼ੂ ਨੇ ਹੀ ਲੁੱਟ ਦੇ ਮਕਸਦ ਨਾਲ ਦੋਨਾਂ ਮਾਂ-ਧੀ ਦਾ ਕਤਲ ਕੀਤਾ ਹੈ।

ਉਸ ਪਿੱਛੋਂ ਪੁਲਿਸ ਨੇ ਰਿਸ਼ੂ ਨੂੰ ਕਾਬੂ ਕਰਲਿਆ ਸੀ ਤੇ ਉਸ ਕੋਲੋ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ। ਦੋਸ਼ੀ ਰਿਸ਼ੂ ਨੇ ਪੁਲਿਸ ਕੋਲ ਆਪਣਾ ਕਤਲ ਦਾ ਗੁਨਾਹ ਕਬੂਲ ਕਰਨ ਨਾਲ-ਨਾਲ ਇਹ ਵੀ ਮੰਨਿਆ ਕਿ ਉਸਨੇ ਮ੍ਰਿਤਕ ਹਿਨਾ ਨਾਲ ਨਾਜਾਇਜ਼ ਸਬੰਧ ਬਣਾਏ ਸੀ ਤੇ ਉਹ ਆਪਣੀ ਤਾਈ ਨੂੰ ਨੀਂਦ ਦੀ ਗੋਲ਼ੀਆਂ ਵੀ ਦਿੰਦਾ ਸੀ। ਇਸਦੇ ਬਾਅਦ ਹੁਣ ਲੁਧਿਆਣਾ ਅਦਾਲਤ ਨੇ ਦੋਸ਼ੀ ਰਿਸ਼ੂ ਨੂੰ ਸਜ਼ਾ-ਏ-ਮੌਤ ਸੁਣਾਈ ਹੈ।


LEAVE A REPLY