ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹਾਈਕੋਰਟ ਨੇ ਦਿਤਾ ਇੱਕ ਹੋਰ ਝਟਕਾ


Sajjan Kumare

ਦਿੱਲੀ ਹਾਈਕੋਰਟ ਨੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਅਦਾਲਤ ਨੇ ਆਤਮ ਸਮਰਪਣ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਹੋਰ ਸਮਾਂ ਦੇਣ ਦਾ ਕੋਈ ਆਧਾਰ ਨਜ਼ਰ ਨਹੀਂ ਆਉਂਦਾ। ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਨੇ ਆਪਣੇ ਆਤਮ ਸਮਰਪਣ ਲਈ ਇੱਕ ਮਹੀਨੇ ਦਾ ਹੋਰ ਸਮਾਂ ਲੈਣ ਲਈ ਦਿੱਲੀ ਹਾਈਕੋਰਟ ‘ਚ ਪਹੁੰਚ ਕੀਤੀ ਸੀ।

ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਸਬੰਧੀ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਆਤਮ ਸਮਰਪਣ ਲਈ ਉਸ ਨੂੰ 31 ਦਸੰਬਰ ਦਾ ਸਮਾਂ ਦਿੱਤਾ ਸੀ। ਸੱਜਣ ਕੁਮਾਰ ਨੇ ਆਤਮ ਸਮਰਪਣ ਲਈ 31 ਜਨਵਰੀ ਤਕ ਦਾ ਹੋਰ ਸਮਾਂ ਮੰਗਿਆ ਸੀ।

ਸੱਜਣ ਕੁਮਾਰ ਦਾ ਕਹਿਣਾ ਸੀ ਕਿ ਉਸ ਨੇ ਹਾਲੇ ਕੁਝ ਪਰਿਵਾਰਕ ਮਸਲੇ ਹੱਲ ਕਰਨੇ ਹਨ। ਇਸ ਲਈ ਉਸ ਨੂੰ ਮਹੀਨੇ ਦੇ ਵਾਧੂ ਸਮੇਂ ਦੀ ਲੋੜ ਹੈ। ਉਸ ਦੇ ਵਕੀਲ ਅਨਿਲ ਸ਼ਰਮਾ ਨੇ ਕਿਹਾ ਸੀ ਕਿ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਅਪੀਲ ਕਰਨ ਲਈ ਵੀ ਉਨ੍ਹਾਂ ਨੂੰ ਕੁਝ ਹੋਰ ਸਮਾਂ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਸੱਜਣ ਨੇ ਆਪਣੇ ਬੱਚਿਆਂ ਤੇ ਜਾਇਦਾਦ ਨਾਲ ਸਬੰਧਤ ਕੁਝ ਪਰਿਵਾਰਕ ਮਾਮਲਿਆਂ ਦਾ ਵੀ ਨਿਬੇੜਾ ਕਰਨਾ ਹੈ।

  • 1
    Share

LEAVE A REPLY