ਨਸ਼ੇ ਵੇਚਣ ਵਾਲੇ ਥਾਣੇਦਾਰ ਤੇ ਸਿਪਾਹੀ ਦੀ ਉੱਤਰੀ ਵਰਦੀ


ਨਸ਼ਾ ਵੇਚਣ ਦੇ ਦੋਸ਼ੀ ਪਾਏ ਧਾਰੀਵਾਲ ਥਾਣੇ ਦੇ ਮੁਖੀ ਤੇ ਉਸ ਦੇ ਗੰਨਮੈਨ ਦੀ ਵਰਦੀ ਉੱਤਰ ਗਈ ਹੈ। ਐਸਐਚਓ ਰਜਿੰਦਰ ਕੁਮਾਰ ਨੂੰ ਜ਼ਬਰੀ ਸੇਵਾਮੁਕਤ ਕਰ ਦਿੱਤਾ ਗਿਆ ਹੈ ਜਦਕਿ ਉਸ ਦੇ ਅੰਗ ਰੱਖਿਅਕ ਤੇ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦਰਅਸਲ, ਕੁਝ ਦਿਨ ਪਹਿਲਾਂ ਗੈਂਗਸਟਰ ਹੈਰੀ ਮਜੀਠੀਆ ਨੇ ਫੇਸਬੁੱਕ ਉੱਪਰ ਖੁਲਾਸਾ ਕੀਤਾ ਸੀ ਕਿ ਰਜਿੰਦਰ ਕੁਮਾਰ ਤੇ ਜਤਿੰਦਰ ਸਿੰਘ ‘ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਹਰਚਰਨ ਸਿੰਘ ਭੁੱਲਰ ਨੇ ਜਾਂਚ ਕੀਤੀ ਤੇ ਦੋਵਾਂ ਨੂੰ ਦੋਸ਼ੀ ਪਾਇਆ ਤੇ ਉਕਤ ਕਾਰਵਾਈ ਅਮਲ ਵਿੱਚ ਲਿਆਂਦੀ। ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਧਾਰੀਵਾਲ ਪੁਲਿਸ ਨੇ ਨਸ਼ੇ ਦੇ ਕੇਸ ਵਿੱਚ ਆਦਿੱਤਿਆ ਮਹਾਜਨ ਨਾਂ ਦੇ ਵਿਅਕਤੀ ਨੂੰ ਨਸ਼ਾ ਵੇਚਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਗੈਂਗਸਟਰ ਹੈਰੀ ਮਜੀਠੀਆ ਨੇ ਫੇਸਬੁੱਕ ਪੋਸਟ ਰਾਹੀਂ ਰਜਿੰਦਰ ਕੁਮਾਰ ਤੇ ਉਸ ਦੇ ਗੰਨਮੈਨ ਜਤਿੰਦਰ ‘ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਸਨ।


LEAVE A REPLY