ਲੁਧਿਆਣਾ ਪੁਲਿਸ ਦਿਹਾਤੀ ਨੇ ਨਸ਼ਾ ਤਸਕਰੀ ਕਰਨ ਵਾਲੇ ਆਰੋਪੀਆਂ ਨੂੰ ਕੀਤਾ ਗਿਰਫ਼ਤਾਰ


ਸ੍ਰੀ ਰਣਬੀਰ ਸਿੰਘ ਖੱਟੜਾ, ਆਈ.ਪੀ.ਐਸ, ਡੀ.ਆਈ.ਜੀ, ਲੁਧਿਆਣਾ ਰੇਂਜ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ।ਸ੍ਰੀ ਤਰੁਨ ਰਤਨ,ਪੀ.ਪੀ.ਐਸ, ਐਸ.ਪੀ(ਜਾਂਚ),ਲੁਧਿਆਣਾ(ਦਿਹਾਤੀ) ਅਤੇ ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ,ਉਪ ਕਪਤਾਨ ਪੁਲਿਸ(ਇੰਨ:), ਲੁਧਿ:(ਦਿਹਾਤੀ),ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ, ਡੀ.ਐਸ.ਪੀ, ਰਾਏਕੋਟ ਅਤੇ ਇੰਸਪੈਕਟਰ ਲਖਬੀਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਅਧੀਨ ਏ.ਐਸ.ਆਈ ਜਨਕ ਰਾਜ ਇੰਚਾਰਜ ਚੌਕੀ ਲੋਹਟਬੱਧੀ ਦੌਰਾਨੇ ਗਸ਼ਤ ਟੀ-ਪੁਆਇੰਟ ਰਛੀਨ ਰੋਡ ਲੋਹਟਬੱਧੀ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਖੁਸ਼ਹਾਲ ਸਿੰਘ ਉਰਫ ਸਾਹਿਲ ਸ਼ਰਮਾ ਪੁੱਤਰ ਰਮਨ ਸ਼ਰਮਾ ਵਾਸੀ ਮਕਾਨ ਨੰਬਰ 111 ਦੁਰਗਾਪੁਰੀ ਵੱਡੀ ਹੈਬੋਵਾਲ ਲੁਧਿਆਣਾ ਅਤੇ ਗਗਨ ਵਿਜ ਪੁੱਤਰ ਦਿਨੇਸ਼ ਵਿਜ ਵਾਸੀ ਮਕਾਨ ਨੰਬਰ ਬੀ-34 1916 ਗਲੀ ਨੰਬਰ 1/4 ਚੰਦਰ ਨਗਰ ਲੁਧਿਆਣਾ ਜੋ ਹੈਰੋਇਨ ਅਤੇ ਕੁਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦਾ ਧੰਦਾ ਕਰਦੇ ਹਨ।ਜੋ ਹੈਰੋਇਨ ਅਤੇ ਕੁਕੀਨ ਦਿੱਲੀ ਤੋ ਲੈ ਕੇ ਆਉਦੇ ਹਨ ਅਤੇ ਅੱਗੇ ਆਪਣੇ ਗਾਹਕਾਂ ਨੂੰ ਵੇਚਦੇ ਹਨ।ਜੋ ਅੱਜ ਵੀ ਦੋਵੇਂ ਜਾਣੇ ਥਾਣਾ ਰਾਏਕੋਟ ਦੇ ਪਿੰਡ ਭੈਣੀ ਅਰੋੜਾ,ਕਲਸੀਆਂ, ਜੌਹਲਾਂ, ਲੋਹਟਬੱਧੀ ਅਤੇ ਰਾਏਕੋਟ ਵਿੱਚ ਵੇਚਣ ਲਈ ਆਏ ਹੋਏ ਹਨ ।ਜਿਸਤੇ ਏ.ਐਸ.ਆਈ ਜਨਕ ਰਾਜ,ਇੰਚਾਰਜ ਚੌਕੀ ਲੋਹਟਬੱਧੀ ਨੇ ਮੁਕੱਦਮਾ ਨੰਬਰ 06 ਮਿਤੀ 12.01.2019 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਏਕੋਟ ਦਰਜ ਰਜਿਸਟਰ ਕੀਤਾ ਗਿਆ।ਐਸ.ਆਈ ਸਿਮਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਏਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਭੈਣੀ ਬੜਿੰਗਾ ਜੌਹਲਾਂ ਰੋਡ ਤੋ ਦੋਸ਼ੀ ਖੁਸ਼ਹਾਲ ਉਰਫ ਸਾਹਿਲ ਸ਼ਰਮਾ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਖੁਸ਼ਹਾਲ ਦੀ ਨਿਸ਼ਾਨਦੇਹੀ ਤੇ ਉਪਕਾਰ ਨਗਰ ਲੁਧਿਆਣਾ ਤੋ ਦੋਸ਼ੀ ਗਗਨ ਵਿਜ ਨੂੰ 400 ਗ੍ਰਾਮ ਹੈਰੋਇਨ ਅਤੇ 610 ਗ੍ਰਾਮ ਕੁਕੀਨ ਸਮੇਤ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਗਗਨ ਵਿਜ ਪਾਸੋਂ ਸਮਗਲਿੰਗ ਦੇ ਧੰਦੇ ਤੋ ਮੁਨਾਫੇ ਵਿੱਚ ਇਕੱਠੀ ਕੀਤੀ 30 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ।ਇਹ ਜੁਆਇੰਟ ਅਪਰੇਸ਼ਨ ਕਾਂਊਟਰ ਇੰਟੈਲੀਜੈਸ ਅਤੇ ਲੁਧਿਆਣਾ(ਦਿਹਾਤੀ) ਦੀ ਪੁਲਿਸ ਵੱਲੋ ਸਾਂਝੇ ਤੌਰ ਤੇ ਕੀਤਾ ਗਿਆ।

2. ਇਸੇ ਤਰਾਂ ਏ.ਐਸ.ਆਈ ਸੁਰਜੀਤ ਸਿੰਘ ਥਾਣਾ ਹਠੂਰ ਨੇ ਸਮੇਤ ਪੁਲਿਸ ਪਾਰਟੀ ਦੇ ਮਿਤੀ 12.01.2019 ਨੂੰ ਨਾਕਾਬੰਦੀ ਬਾਹੱਦ ਹਠੂਰ ਕੀਤੀ ਹੋਈ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਮੁਕੱਦਮਾ ਨੰਬਰ 05 ਮਿਤੀ 12.01.2019 ਅ/ਧ 21/25/61/85 ਐਨ.ਡੀ.ਪੀ.ਐਸ ਥਾਣਾ ਹਠੂਰ ਬਰਖਿਲਾਫ ਰਣਜੀਤ ਸਿੰਘ ਉਰਫ ਜੀਤੂ ਪੁੱਤਰ ਜੰਗੀਰ ਸਿੰਘ ਵਾਸੀ ਮੀਨੀਆਂ ਥਾਣਾ ਬੱਧਨੀ ਜਿਲ੍ਹਾ ਮੋਗਾ ਦਰਜ ਰਜਿਸਟਰ ਕੀਤਾ।ਦੋਸ਼ੀ ਰਣਜੀਤ ਸਿੰਘ ਉਰਫ ਜੀਤੂ ਨੂੰ ਪੁਲ ਸੂਆ ਪਿੰਡ ਚਕਰ ਗ੍ਰਿਫਤਾਰ ਕਰਕੇ ਉਸ ਪਾਸੋ 100 ਗ੍ਰਾਮ ਹੈਰੋਇਨ ਸਮੇਤ ਰਿਟਜ ਕਾਰ ਨੰਬਰੀ ਪੀ.ਬੀ-65-ਏ.ਐਚ-2536 ਬਰਾਮਦ ਕੀਤੀ ਗਈ।

3. ਇਸੇ ਤਰਾਂ ਏ.ਐਸ.ਆਈ ਰਜਿੰਦਰਪਾਲ ਸਿੰਘ ਐਟੀਨਾਰਕੋਟਿਕ ਸੈਲ ਲੁਧਿਆਣਾ(ਦਿਹਾਤੀ) ਨੇ ਸਮੇਤ ਪੁਲਿਸ ਪਾਰਟੀ ਦੇ ਮਿਤੀ 12.01.2019 ਨੂੰ ਦੌਰਾਨੇ ਗਸ਼ਤ ਪਿੰਡ ਭੂੰਦੜੀ ਤੋ ਕੱਚਾ ਰਸਤਾ ਪਿੰਡ ਕੁੱਲ ਗਹਿਣਾ ਤੋ ਦੋਸ਼ੀ ਗੁਰਦੇਵ ਸਿੰਘ ਪੁੱਤਰ ਗੁਰਦੀਪ ਸਿੰਘ, ਦਰਸ਼ਨਾਂ ਕੌਰ ਪਤਨੀ ਮਨਜਿੰਦਰ ਸਿੰਘ ਵਾਸੀਆਨ ਕੁੱਲ ਗਹਿਣਾ ਨੂੰ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰ ਕੀਤੇ ਦੋਸ਼ੀ ਗੁਰਦੇਵ ਸਿੰਘ ਪਾਸੋ 31 ਗ੍ਰਾਮ ਹੈਰੋਇਨ ਅਤੇ ਦੋਸ਼ਣ ਦਰਸ਼ਨਾ ਕੌਰ ਪਾਸੋ 22 ਗ੍ਰਾਮ ਹੈਰੋਇਨ ਸਮੇਤ ਂਅਦਜਫa ਝaਅੰa ਕਾਰ ਨੰਬਰੀ ਪੀ.ਬੀ-03-2202 ਬਰਾਮਦ ਕੀਤੀ ਗਈ।ਜਿਸ ਤੇ ਉਕਤਾਨ ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 11 ਮਿਤੀ 12.01.2019 ਅ/ਧ 21/25/61/85 ਐਨ.ਡੀ.ਪੀ.ਐਸ ਥਾਣਾ ਸਿੱਧਵਾਂ ਬੇਟ ਬਰਖਿਲਾਫ ਥਾਣਾ ਸਿੱਧਵਾਂ ਬੇਟ ਦਰਜ ਰਜਿਸਟਰ ਕੀਤਾ ਗਿਆ।

4. ਇੰਸਪੈਕਟਰ ਲਖਬੀਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਅਧੀਨ ਏ.ਐਸ.ਆਈ ਭਗਵਾਨ ਸਿੰਘ, ਸੀ.ਆਈ.ਏ ਸਟਾਫ ਨੇ ਸਮੇਤ ਪੁਲਿਸ ਪਾਰਟੀ ਦੇ ਮਿਤੀ 12.01.2019 ਨੂੰ ਪਿੰਡ ਚੌਕੀਮਾਨ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਦੀ ਇਤਲਾਹ ਤੇ ਮੁਕੱਦਮਾ ਨੰਬਰ 07 ਮਿਤੀ 12.01.2019 ਅ/ਧ 21/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਗਰਾਉ ਬਰਖਿਲਾਫ ਰਣਜੀਤ ਸਿੰਘ ਉਰਫ ਮਨੀ ਪੁੱਤਰ ਦਰਸ਼ਨ ਸਿੰਘ ਵਾਸੀ ਸਿੱਧਵਾਂ ਕਲਾਂ ਥਾਣਾ ਸਦਰ ਜਗਰਾਉ ਦਰਜ ਰਜਿਸਟਰ ਕੀਤਾ ਗਿਆ।ਮਿਤੀ 13.01.2019 ਨੂੰ ਐਸ.ਆਈ ਚਮਕੌਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਲਿੰਕ ਰੋਡ ਪਿੰਡ ਵਿਰਕ ਤੋ ਪਿੰਡ ਚੌਕੀਮਾਨ ਪਰ ਨਾਕਾਬੰਦੀ ਕੀਤੀ ਹੋਈ ਸੀ।ਦੌਰਾਨੇ ਨਾਕਾਬੰਦੀ ਦੋਸ਼ੀ ਰਣਜੀਤ ਸਿੰਘ ਨੂੰ ਉਸ ਦੇ ਕੈਟਰ ਨੰਬਰ ਪੀ.ਬੀ-10.ਸੀ.ਐਚ-8676 ਵਿੱਚੋ 35 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।

5. ਪੰਚਾਇਤੀ ਚੌਣਾਂ ਦੌਰਾਨ ਚੁਣੇ ਗਏ ਸਰਪੰਚਾਂ/ਪੰਚਾਂ ਦੇ ਸੌਹੁੰ ਚੁੱਕ ਸਮਾਗਮ ਦੌਰਾਨ ਖੇਡ ਸਟੇਡੀਅਮ ਕਸਬਾ ਕਿਲ੍ਹਾ ਰਾਏਪੁਰ ਵਿਖੇ ਜਿਲ੍ਹਾ ਲੁਧਿਆਣਾ(ਦਿਹਾਤੀ) ਪੁਲਿਸ ਵੱਲੋ ਨਵੇ 500 ਡੈਪੋ (ਣਂ±+) (ਣਗਚਪ ਂਲਚਤਕ ±ਗਕਡਕਅਵਜਰਅ +ਿਜਫਕਗ) ਨਿਯੁਕਤ ਕੀਤੇ ਗਏੇ। .


LEAVE A REPLY