ਨੌਕਰੀ ਦੇ ਲਾਲਚ ‘ਚ ਦੁਬਈ ਗਏ ਨੌਜਵਾਨਾਂ ਨਾਲ ਹੁੰਦਾ ਹੈ ਜਾਨਵਰਾਂ ਵਰਗਾ ਸਲੂਕ


ਫ਼ਰਜ਼ੀ ਟਰੈਵਲ ਏਜੰਟਾਂ ਵੱਲੋਂ ਭੋਲੇ ਭਾਲੇ ਨੋਜਵਾਨਾਂ ਨੂੰ ਵਿਦੇਸ਼ ਵਿੱਚ ਡਾਲਰਾਂ ਦੀ ਚੱਮਕ ਦਾ ਹਵਾਲਾ ਦੇ ਕੇ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਨੇ ਜਿਸਦੀ ਮਿਸਾਲ ਤਰਨ ਤਾਰਨ ਵਿਖੇ ਵੀ ਦੇਖਣ ਨੂੰ ਮਿਲੀ ਜਿੱਥੇ ਦੇ ਇੱਕ ਫਰਜੀ ਏਜੰਟ ਵੱਲੋ ਕੁੱਝ ਨੋਜਵਾਨਾਂ ਨੂੰ ਦੁਬਈ ਵਿੱਚ ਰੁਜ਼ਗਾਰ ਦਿਵਾਉਣ ਦਾ ਭਰੋਸਾ ਦੇਕੇ ਦੁਬਈ ਲੈ ਗਿਆ ਪਰ ਉਥੇ ਉਹਨਾਂ ਨੂੰ ਰੋਜਗਾਰ ਦੇਣ ਦੀ ਥਾਂ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ , ਇਥੇ ਤੱਕ ਕਿ ਉਹਨਾਂ ਨੂੰ ਰੋਟੀ ਤੋਂ ਵੀ ਮੋਹਤਾਜ ਕਰ ਦਿੱਤਾ।

ਪੀੜਤ ਨੋਜਵਾਨਾਂ ਨੇ ਆਪਣੇ ਮੋਜੂਦਾਂ ਹਾਲਾਤ ਦੀ ਵੀਡੀਊ ਆਪਣੇ ਮਾਪਿਆਂ ਨੂੰ ਭੇਜੀ,ਜਿਸ ਤੇ ਤਰਨ ਤਾਰਨ ਦੇ ਸਾਬਕਾ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋ ਆਪਣੀਆਂ ਕੋਸ਼ਿਸਾ ਨਾਲ ਉੱਕਤ ਨੋਜਵਾਨਾਂ ਨੂੰ ਕਥਿਤ ਏਜੰਟ ਦੇ ਟਿਕਾਣੇ ਤੋਂ ਰਿਹਾ ਕਰਵਾ ਕੇ ਉਹਨਾਂ ਨੂੰ ਸੁਰਖਿਅਤ ਥਾਂ ਤੇ ਪਹੁੰਚਾ ਦਿੱਤਾ।

ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪ੍ਰੈਸ਼ ਕਾਨਫਰੰਸ ਦੋਰਾਣ ਦੱਸਿਆਂ ਕਿ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਤਰਨ ਤਾਰਨ ਦੇ ਇੱਕ ਫਰਜੀ ਟਰੈਵਲ ਏਜੰਟ ਵੱਲੋ ਨੋਜਵਾਨ ਦੁਬਈ ਭੇਜੇ ਗਏ ਸਨ ਜਿਹਨਾਂ ਨੂੰ ਉਥੇ ਏਜੰਟ ਵੱਲੋ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹਨਾਂ ਦੀ ਵੀਡੀਉ ਆਉਣ ਤੋ ਬਾਅਦ ਸੱਚ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਹਰਮੀਤ ਸਿੰਘ ਸੰਧੂ ਦੀਆਂ ਕੋਸ਼ਿਸ਼ਾਂ ਦੇ ਸਦਕਾਂ ਉੱਕਤ ਨੋਜਵਾਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ ਹੈ।

ਇਹ ਪਹਿਲੀ ਵਾਰ ਨਹੀਂ ,ਇਸ ਤੋਂ ਪਹਿਲਾਂ ਵੀ ਫ਼ਰਜ਼ੀ ਏਜੇਂਟਾਂ ਵੱਲੋਂ ਅਮਰੀਕਾ ਗਏ ਲੋਕਾਂ ਦਾ ਜੇਲਾਂ ਵਿੱਚ ਬੰਦ ਹੋਣ ਦੀ ਖ਼ਬਰ ਆਈ ਸੀ
ਹਰ ਰੋਜ਼ ਠੱਗੀ ਦੇ ਮਾਮਲੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਖੂਨ ਪਸੀਨੇ ਦੀ ਕਮਾਈ ਨੂੰ ਬੱਚਿਆਂ ਦੇ ਚੰਗੇ ਭਵਿੱਖ ਦੇਣ ਲਈ ਲਗਾਉਣ ਵੇਲੇ ਮਾਪੇ ਆਮ ਹੀ ਇਸ ਠੱਗੀ ਦੇ ਸ਼ਿਕਾਰ ਹੁੰਦੇ ਹਨ। ਪੰਜਾਬ ਵਿੱਚ ਅਵੈਧ ਤਰੀਕੇ ਨਾਲ ਵਿਦੇਸ਼ ਭੇਜਣ ਦਾ ਧੰਧਾ ਲਗਾਤਾਰ ਜਾਰੀ ਹੈ। ਪੈਸੇ ਕਮਾੳੇਣ ਦੀ ਹੋੜ ਵਿੱਚ ਹੁਣ ਏਜੰਟ ਲੋਕਾਂ ਨੂੰ ਅਗਵਾ ਕਰਨ ਲੱਗ ਗਏ ਹਨ। ਇੱਥੇ ਤੱਕ ਕਿ ਕਈ ਏਜੰਟ ਤਾਂ ਹੱਤਿਆ ਤੱਕ ਵੀ ਕਰਨ ਲੱਗ ਗਏ ਹਨ।

ਕੈਨੇਡਾ,ਆਸਟ੍ਰੇਲੀਆ,ਇੰਗਲੈਂਡ ਤੇ ਹੋਰ ਕਈ ਪੂਰੋਪ ਦੇਸ਼ਾਂ ਵਿੱਚ ਭੇਜਣ ਦੇ ਨਾਂਅ ‘ਤੇ 15 ਤੋਂ 35 ਲੱਖ ਰੁਪਏ ਤੱਕ ਠੱਗੇ ਜਾ ਚੁੱਕੇ ਹਨ। ਹਾਲ ਇਹ ਹੈ ਕਿ ਪਿਛਲੇ ਤੀਹ ਮਹੀਨਿਆਂ ਤੋਂ 92 ਹਜ਼ਾਰ ਲੋਕਾਂ ਤੋਂ 17 ਹਜ਼ਾਰ 480 ਕਰੋੜ ਰੁਪਏ ਠੱਗੇ ਜਾ ਚੁੱਕੇ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਛੋਟੇ-ਛੋਟੇ ਹਜ਼ਾਰੋਂ ਮਾਮਲੇ ਹਨ ਜਿਨ੍ਹਾਂ ਨੂੰ ਦਰਜ ਹੀ ਨਹੀਂ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਇਹਨਾਂ ਏਜੰਟਾਂ ਦੀ ਚਪੇਟ ਵਿੱਚ ਆਉਣ ਵਾਲੇ ਜ਼ਿਆਦਾ ਪਿੰਡਾਂ ਦੇ ਰਹਿਣ ਵਾਲੇ ਲੋਕ ਹਨ।ਜੋ ਯਾ ਤਾਂ ਬੇਰੋਜ਼ਗਾਰ ਹਨ ਜਾਂ ਉਹਨਾਂ ਨੂੰ ਕਿਸੇ ਵੀ ਹਾਲਤ ‘ਤੇ ਬਾਹਰ ਜਾਣ ਦੀ ਇੱਛਾ ਹੈ। ਇਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੈਸਾ ਵੀ ਡੁੱਬ ਚੁੱਕਿਆ ਹੈ ਤੇ ਉਹਨਾਂ ਦਾ ਕੰਮ ਵੀ ਨਹੀਂ ਬਣਿਆ। ਉਹਨਾਂ ਨੇ ਪੁਲਿਸ ਨੂੰ ਰਿਪੋਰਟ ਵੀ ਲਿਖਵਾਈ ਪਰ ਪੁਲਿਸ ਕਿਸੇ ਤਰ੍ਹਾ ਦੀ ਕੋਈ ਮਦਦ ਨਹੀਂ ਕਰ ਰਹੀ। ਦੱਸ ਦੇਈਏ ਕਿ ਅਜਿਹੇ ਹੀ ਦੋ ਮਾਮਲੇ ਹਨ ਜਿਨ੍ਹਾਂ ਵਿੱਚ ਪਰਿਵਾਰ ਵਾਲਿਆਂ ਨੇ ਏਜੰਟਾਂ ਦੀ ਮਾਰ ਸਹੀ।


LEAVE A REPLY