ਲੁਧਿਆਣਾ ਵਿੱਚ ਹੋਈ ਡੇਂਗੂ ਨਾਲ ਅੱਠ ਸਾਲਾ ਬੱਚੀ ਦੀ ਮੌਤ, ਪੰਜਾਬ ਚ 6400 ਮਰੀਜ਼ਾਂ ਦੀ ਹੋਈ ਪੁਸ਼ਟੀ


Dengue Fever

ਡੇਂਗੂ ਨਾਲ ਅੱਠ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੀ ਪਿਛਲੇ 15 ਦਿਨਾਂ ਤੋਂ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ ਅਤੇ ਸਥਾਨਕ ਗਣੇਸ਼ ਨਗਰ ਦੀ ਰਹਿਣ ਵਾਲੀ ਸੀ। ਉਸਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹਸਪਤਾਲ ’ਚ ਉਸਨੂੰ ਡੇਂਗੂ ਦੱਸਿਆ ਗਿਆ ਸੀ ਜਦਕਿ ਸਿਹਤ ਵਿਭਾਗ ਨੇ ਹੁਣ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ। ਹੁਣ ਤੱਕ ਮਹਾਨਗਰ ’ਚ ਦੋ ਹਜ਼ਾਰ ਦੇ ਲਗਭਗ ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ 660 ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਜਾ ਚੁੱਕੀ ਹੈ। ਡਾ. ਰਮੇਸ਼ ਭਗਤ ਅਨੁਸਾਰ 1080 ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ 368 ਮਰੀਜ਼ ਪਾਜ਼ੀਟਿਵ ਆਏ ਹਨ।
ਹਸਪਤਾਲਾਂ ਵਿਚ ਮਰੀਜ਼ਾਂ ਦੀ ਭਰਮਾਰ

ਸਿਹਤ ਵਿਭਾਗ ਦੇ ਦਾਅਵਿਆਂ ਦੇ ਬਾਵਜੂਦ ਹਸਪਤਾਲਾਂ ਵਿਚ ਡੇਂਗੂ ਦੇ ਲੱਛਣਾਂ ਵਰਗੇ ਮਰੀਜ਼ਾਂ ਦੀ ਭਰਮਾਰ ਹੈ। ਦਯਾਨੰਦ ਹਸਪਤਾਲ ਵਿਚ ਐਮਰਜੈਂਸੀ ਅਤੇ ਵਾਰਡਾਂ ਵਿਚ ਡੇਂਗੂ ਦੇ ਮਰੀਜ਼ ਭਰਤੀ ਹਨ ਤੇ ਇਨ੍ਹਾਂ ਦਾ ਨਿਰੰਤਰ ਸਾਹਮਣੇ ਆਉਣਾ ਜਾਰੀ ਹੈ।

ਪੰਜਾਬ ਵਿਚ 6400 ਮਰੀਜ਼ਾਂ ਦੀ ਪੁਸ਼ਟੀ

ਸੂਬੇ ਦੇ ਸਿਹਤ ਵਿਭਾਗ ਨੇ ਹੁਣ ਤੱਕ 6400 ਤੋਂ ਜ਼ਿਆਦਾ ਡੇਂਗੂ ਦੇ ਮਰੀਜ਼ ਸਾਹਮਣੇ ਆਉਣ ਦੀ ਗੱਲ ਕਹੀ ਹੈ ਅਤੇ ਇਨ੍ਹਾਂ ਦੀ ਸੰਖਿਆਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਡੇਂਗੂ ਦੇ ਇਲਾਵਾ 568 ਮਲੇਰੀਆ ਦੇ ਮਰੀਜ਼ਾਂ ਦੀ ਸਿਹਤ ਵਿਭਾਗ ਵਲੋਂ ਪੁਸ਼ਟੀ ਕੀਤੀ ਜਾ ਚੁੱਕੀ ਹੈ। ਹਾਲਾਂਕਿ ਸਹੀ ਸੰਖਿਆਂ ਇਸ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।


LEAVE A REPLY