ਪੰਜਾਬ ਪੁਲਿਸ ਨੇ ਨੈਣਾਂ ਦੇਵੀ ਜਾ ਕੀਤਾ ਐਨਕਾਊਂਟਰ, ਇੱਕ ਗੈਂਗਸਟਰ ਹਲਾਕ ਦੋ ਕਾਬੂ


ਮੁਹਾਲੀ ਤੋਂ ਗੱਡੀ ਖੋਹ ਕੇ ਭੱਜੇ ਜੱਗੂ ਗੁਰਦਾਸਪੁਰੀਆ ਗੈਂਗ ਦੇ ਬਦਮਾਸ਼ਾਂ ਦਾ ਪਿੱਛਾ ਕਰਦਿਆਂ ਪੰਜਾਬ ਪੁਲਿਸ ਨਾਲ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਨੈਣਾਂ ਦੇਵੀ ਮੰਦਿਰ ਕੋਲ ਜਾ ਕੇ ਐਨਕਾਊਂਟਰ ਹੋਇਆ, ਜਿਸ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਜਦਕਿ ਦੋ ਗ੍ਰਿਫ਼ਤਾਰ ਕੀਤੇ ਗਏ ਹਨ। ਮਾਰੇ ਗਏ ਬਦਮਾਸ਼ ਦੀ ਪਛਾਣ ਸੰਨੀ ਮਸੀਹ ਵਜੋਂ ਹੋਈ ਹੈ। ਦਰਅਸਲ, ਸ਼ੁੱਕਰਵਾਰ ਰਾਤ ਮੁਹਾਲੀ ਤੋਂ ਇਹ ਬਦਮਾਸ਼ ਵਰਨਾ ਕਾਰ ਖੋਹ ਲਈ ਤੇ ਪੁਲਿਸ ‘ਤੇ ਫਾਇਰਿੰਗ ਕਰ ਭੱਜਣ ਲੱਗੇ। ਮੁਹਾਲੀ ਪੁਲਿਸ ਨੇ ਮੁਸਤੈਦੀ ਦਿਖਾਈ ਤੇ ਬਦਮਾਸ਼ਾਂ ਦਾ ਪਿੱਛਾ ਕੀਤਾ ਅਤੇ ਤੀਜੇ ਸੂਬੇ ਯਾਨੀ ਕਿ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਨੈਣਾਂ ਦੇਵੀ ਮੰਦਿਰ ਦੀ ਪਾਰਕਿੰਗ ਵਿੱਚ ਜਾ ਕੇ ਘੇਰਾ ਪਾ ਲਿਆ।

ਮੁਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਚਹਿਲ ਨੇ ਦੱਸਿਆ ਕਿ ਗੋਲਡੀ ਮਸੀਹ ਤੇ ਅਮਨ ਪੁਰੀ ਨਾਂਅ ਦੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਸੰਨੀ ਮਸੀਹ ਮੁਕਾਬਲੇ ਵਿੱਚ ਹਲਾਕ ਹੋ ਗਿਆ ਹੈ। ਸੰਨੀ ਮਸੀਹ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਗੋਲਡੀ ਡੇਰਾ ਬਾਬਾ ਨਾਨਕ ਤੇ ਅਮਨ ਚਮਕੌਰ ਸਾਹਿਬ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਵਿਰੁੱਧ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਕਤਲ, ਆਰਮਜ਼ ਐਕਟ, ਲੁੱਟ ਖੋਹ ਦੇ ਕੇਸ ਦਰਜ ਹਨ।

  • 231
    Shares

LEAVE A REPLY