ਤੇਜ਼ ਰਫ਼ਤਾਰ ਇੰਡੇਵਰ ਕਾਰ ਭਾਖੜਾ ਨਹਿਰ ਵਿੱਚ ਡਿੱਗੀ, ਪਤੀ-ਪਤਨੀ ਤੇ ਬੱਚਿਆਂ ਸਮੇਤ ਚਾਰ ਮੌਤਾਂ


ਤੇਜ਼ ਰਫ਼ਤਾਰ ਇੰਡੇਵਰ ਕਾਰ ਦੇ ਭਾਖੜਾ ਨਹਿਰ ਵਿੱਚ ਡਿੱਗ ਜਾਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਦੁਪਹਿਰ ਸਮੇਂ ਪਟਿਆਲਾ-ਨਾਭਾ ਰੋਡ ਤੋਂ ਲੰਘਦੀ ਭਾਖੜਾ ਨਹਿਰ ਵਿੱਚ ਇੰਡੇਵਰ ਕਾਰ ਡਿੱਗ ਗਈ। ਕਾਰ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦਾ ਪੁੱਤਰ ਤੇ ਪੁੱਤਰੀ ਸਵਾਰ ਸਨ।

ਘਟਨਾ ਦਾ ਪਤਾ ਲੱਗਣ ‘ਤੇ ਗੋਤਾਖੋਰਾਂ ਨੇ ਤੁਰੰਤ ਨਹਿਰ ਵਿੱਚ ਛਾਲਾਂ ਮਾਰੀਆਂ ਪਰ ਚਾਰਾਂ ਦੀਆਂ ਲਾਸ਼ਾਂ ਹੀ ਬਾਹਰ ਕੱਢ ਸਕੇ। ਮ੍ਰਿਤਕਾਂ ਦੀ ਸ਼ਨਾਖ਼ਤ ਹੋਣੀ ਬਾਕੀ ਹੈ। ਇਹ ਮਾਮਲਾ ਸਮੂਹਿਕ ਖ਼ੁਦਕੁਸ਼ੀ ਦਾ ਵੀ ਹੋ ਸਕਦਾ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।


LEAVE A REPLY