Facebook ਨੇ ਉਡਾਏ 58 ਕਰੋੜ ਅਕਾਊਂਟਸ


ਫੇਸਬੁੱਕ ਨੇ ਫਰਜ਼ੀ ਅਕਾਊਂਟਾਂ ਤੇ ਇੱਕ ਵੱਡੀ ਕਾਰਵਾਈ ਕਰਦਿਆਂ 58 ਕਰੋੜ ਅਕਾਊਂਟਸ ਨੂੰ ਡਿਲੀਟ ਕਰ ਦਿੱਤਾ ਹੈ। ਇਹ ਮੁੱਖ ਤੌਰ ਤੇ ਉਹ ਅਕਾਊਂਟਸ ਸਨ ਜੋ ਕਿ ਜਿਸਮਾਨੀ ਸੰਬੰਧ, ਦਹਿਸ਼ਤਗਰਦੀ, ਅੱਤਵਾਦ ਜਾਂ ਨਫਰਤ ਵਾਲੀ ਸਮੱਗਰੀ ਫੈਲਾਉਣ ਲਈ ਜ਼ਿੰਮੇਵਾਰ ਸਨ। ਫੇਸਬੁੱਕ ਨੇ ਅਜਿਹਾ ਕੰਮ ਕਰਨ ਵਾਲੇ ਯੂਜ਼ਰਸ ਖਿਲਾਫ ਵੱਡਾ ਕਦਮ ਚੁੱਕਦਿਆਂ 58.3 ਕਰੋੜ ਨਕਲੀ ਅਕਾਊਂਟਸ ਬੰਦ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਚਾਹੇ ਪਹਿਲਾਂ ਵੀ ਫੇਸਬੁੱਕ ਫਰਜ਼ੀ ਅਕਾਊਂਟਸ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਪਰ ਇਹ ਹੁਣ ਤੱਕ ਦੀ ਅਜਿਹੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।

ਇਹਨਾਂ ਅਕਾਊਂਟਸ ਨੂੰ ਸਾਲ 2018 ਦੇ ਪਹਿਲੇ ਤਿੰਨ ਮਹੀਨਿਆਂ ਚ ਬੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਕੈਂਬ੍ਰਿਜ ਐਨਾਲਿਟਿਕਾ ਵਿਵਾਦ ‘ਚ ਘਿਰੀ ਸੀ ਅਤੇ ਉਸਤੋਂ ਸਬਕ ਲੈਂਦਿਆਂ ਹੁਣ ਇਸ ਸਾਈਟ ਨੇ ਪ੍ਰਾਈਵੇਸੀ ਜਾਂ ਨਿਰਦੇਸ਼ਾਂ/ਅਸੂਲਾਂ ਤੇ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਹੈ। ਸਿਰਫ ਇੰਨ੍ਹਾਂ ਹੀ ਨਹੀਂ, ਫੇਸਬੁੱਕ ਨੇ ਆਪਣੀ ਸਾਈਟ ਤੋਂ 200 ਐਪਸ ਨੂੰ ਵੀ ਡਿਲੀਟ ਕੀਤਾ ਹੈ ਜੋ ਯੂਜ਼ਰਸ ਦੇ ਡਾਟਾ ਦਾ ਗਲਤ ਇਸਤੇਮਾਲ ਕਰ ਰਹੇ ਸਨ।

  • 231
    Shares

LEAVE A REPLY