Facebook ਤੇ ਜਾਅਲੀ ਅਕਾਊਂਟ ਵਾਲਿਆਂ ਦੀ ਆਇ ਸ਼ਾਮਤ


ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਜਾਅਲੀ ਖਾਤਿਆਂ, ਫਰਜ਼ੀ ਖ਼ਬਰਾਂ, ਦੁਰਵਰਤੋਂ ਦੀ ਨਿਗਰਾਨੀ ਕਰਨ ਲਈ ਜੰਗੀ ਪੱਧਰ ‘ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫੇਸਬੁੱਕ ਨੇ ਇਹ ਕਦਮ ਪੂਰੇ ਸੰਸਾਰ ਵਿੱਚ ਕਿਤੇ ਵੀ ਚੋਣਾਂ ਨੂੰ ਪ੍ਰਭਾਵਿਤ ਕਰਨ ਤੋਂ ਰੋਕਣ ਤੇ ਇਸ਼ਤਿਹਾਰਬਾਜ਼ੀ ਨੂੰ ਪਾਰਦਰਸ਼ੀ ਬਣਾਉਣ ਲਈ ਚੁੱਕੇ ਹਨ। ਪਿਛਲੇ ਦਿਨਾਂ ਦੌਰਾਨ ਹਿੰਸਾ ਫੈਲਾਉਣ ਤੇ ਡੇਟਾ ਲੀਕ ਮਾਮਲੇ ਵਿੱਚ ਫੇਸਬੁੱਕ ਨੂੰ ਵੱਡੇ ਪੱਧਰ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਫੇਸਬੁੱਕ ਦੇ ਨਾਗਰਿਕ ਸਬੰਧ ਮੁਖੀ ਸਮਿਧ ਚੱਕਰਵਰਤੀ ਨੇ ਦੱਸਿਆ ਕਿ ਇਸ ਸਾਲ ਦੇ ਅੰਤ ਤਕ ਪੂਰੀ ਦੁਨੀਆ ਵਿੱਚ ਹੋਣ ਵਾਲੀਆਂ 50 ਕੌਮੀ ਚੋਣਾਂ ਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਸ਼ੀਨ ਅਧਿਐਨ ਰਾਹੀਂ ਫੇਸਬੁੱਕ ਜਾਅਲੀ ਖਾਤਿਆਂ ਨੂੰ ਜਾਂ ਤਾਂ ਬਲਾਕ ਕਰ ਦੇਵੇਗੀ ਤੇ ਜਾਂ ਫੌਰਨ ਹਟਾ ਦੇਵੇਗੀ।

ਚੱਕਰਵਰਤੀ ਨੇ ਕਿਹਾ ਕਿ ਅਸੀਂ ਇਸ ਸਮੇਂ ਰੋਜ਼ ਤਕਰੀਬਨ ਇੱਕ ਮਿਲੀਅਨ ਖਾਤਿਆਂ ਦੀ ਉਨ੍ਹਾਂ ਦੇ ਬਣਾਏ ਜਾਣ ਦੇ ਸਮੇਂ ਤੋਂ ਪੜਤਾਲ ਕਰ ਰਹੇ ਹਾਂ। ਇਸ ਤੋਂ ਇਲਾਵਾ ਫੇਸਬੁੱਕ 17 ਦੇਸ਼ਾਂ ਵਿੱਚ 27 ਵੱਖ-ਵੱਖ ਤੀਜੀ ਧਿਰ ਤੋਂ ਮਦਦ ਲੈ ਰਹੀ ਹੈ ਤੇ ਤੱਥਾਂ ਦੀ ਪੜਤਾਲ ਕਰ ਕੇ ਫਰਜ਼ੀ ਖ਼ਬਰਾਂ ਦੀ ਛਾਂਟੀ ਕਰ ਰਹੀ ਹੈ। ਫੇਸਬੁੱਕ ਇਹ ਕੰਮ 50 ਭਾਸ਼ਾਵਾਂ ਵਿੱਚ ਕਰ ਰਹੀ ਹੈ।


LEAVE A REPLY