ਥਾਣਾ ਦੁੱਗਰੀ ਪੁਲਸ ਨੇ ਬਿਨਾਂ ਡਿਗਰੀ ਤੋ ਲੋਕਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਕੀਤਾ ਗਿਰਫਤਾਰ, ਕਲੀਨਿਕ ਕੀਤਾ ਸੀਲ


fake doctor arrested by dugri police in ludhiana

ਥਾਣਾ ਦੁੱਗਰੀ ਪੁਲਸ ਨੇ ਜਮਾਲਪੁਰ ਚ ਚੱਲ ਰਹੇ ਨਰਸਿੰਗ ਹੋਮ ਚ ਕਲੀਨਿਕ ਨੂੰ ਸੀਲ ਕਰ ਕੇ ਰਿਕਾਰਡ ਅਤੇ ਦਵਾਈਆਂ ਨੂੰ ਕਬਜ਼ੇ ਚ ਲੈ ਲਿਆ। ਪੁਲਸ ਅਨੁਸਾਰ ਉਕਤ ਕਲੀਨਿਕ ਦੇ ਡਾ. ਦਿਨੇਸ਼ ਸਿੰਘ ਗਿੱਲ ਤੇ ਧੋਖਾਦੇਹੀ ਅਤੇ ਹੱਤਿਅਾ ਦੇ ਯਤਨ ਦੇ ਦੋਸ਼ ਲੱਗੇ ਹਨ, ਜਿਸ ਸਿਲਸਲੇ ਵਿਚ ਦੇਰ ਰਾਤ ਬਰਨਾਲਾ ਪੁਲਸ ਦੀ ਇਕ ਪਾਰਟੀ ਤਫਤੀਸ਼ ਲਈ ਇਥੇ ਆਈ ਸੀ। ਸੀ. ਆਈ. ਏ. ਇੰਚਾਰਜ ਇੰਸ. ਬਲਜੀਤ ਸਿੰਘ ਨੇ ਦੱਸਿਅਾ ਕਿ ਉਕਤ ਡਾਕਟਰ 10ਵੀਂ ਪਾਸ ਹੈ ਅਤੇ ਉਸ ਨੇ ਬਰਨਾਲਾ ਦੇ ਪਿੰਡ ਫਤਹਿਗੜ੍ਹ ਛੰਨਾ ਵਿਚ ਇਕ ਡੇਰਾ ਬਣਾ ਰੱਖਿਆ ਹੈ, ਜਿੱਥੇ ਉਹ ਭੋਲੇ-ਭਾਲੇ ਲੋਕਾਂ ਨੂੰ ਇਲਾਜ ਦਾ ਝਾਂਸਾ ਦੇ ਕੇ ਲੁਧਿਆਣਾ ਭੇਜ ਦਿਆ ਕਰਦਾ ਸੀ। ਲੁਧਿਆਣਾ ਦੇ ਧਾਂਦਰਾ ਰੋਡ ਤੇ ਉਸ ਨੇ ਗੁਰੂ ਕਿਰਪਾ ਨਰਿਸੰਗ ਹੋਮ ਅਤੇ ਜਮਾਲਪੁਰ ਦੀ ਮਾਸਟਰ ਕਾਲੋਨੀ ਚ ਗੁਰੂ ਕਲੀਨਿਕ ਖੋਲ੍ਹ ਰੱਖਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਰੋਪੜ ਵਾਸੀ ਸੁਖਦੇਵ ਸਿੰਘ ਦੀ ਸ਼ਿਕਾਇਤ ਤੇ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਕਿ ਬਚਪਨ ਤੋਂ ਅਪਾਹਜ ਉਸ ਦੇ ਪੁੱਤਰ ਦੇ ਇਲਾਜ ਕਰਨ ਦੇ ਨਾਂ ਤੇ ਉਕਤ ਡਾਕਟਰ ਨੇ ਉਸ ਤੋਂ 1.50 ਲੱਖ ਰੁਪਏ ਠੱਗ ਲਏ ਸਨ। ਅੱਜ ਪੁਲਸ ਨੇ ਕਾਰਵਾਈ ਕਰਦੇ ਹੋਏ ਉਸ ਦੇ ਨਰਸਿੰਗ ਹੋਮ ਨੂੰ ਸੀਲ ਕਰ ਦਿੱਤਾ। ਮੌਕੇ ਤੇ ਪੁੱਜੀ ਡਰੱਗ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਡਾਕਟਰ ਮੈਡੀਕਲ ਪ੍ਰੈਕਟਿਸ ਕਰਨ ਦਾ ਕੋਈ ਲਾਇਸੈਂਸ ਨਹੀਂ ਵਿਖਾ ਸਕਿਆ, ਜਦਿਕ ਨਰਸਿੰਗ ਹੋਮ ਦੇ ਬਾਹਰ ਉਸ ਨੇ ਐੱਮ. ਬੀ. ਬੀ. ਐੱਸ. ਦਾ ਬੋਰਡ ਲਗਾ ਰੱਖਿਆ ਹੈ। ਡਾਕਟਰ ਨੂੰ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਸੀ। ਜਿਸ ਦਾ ਅਦਾਲਤ ਤੋਂ ਪੁਲਸ ਨੇ ਅੱਜ ਦੋ ਦਿਨ ਦਾ ਰਿਮਾਂਡ ਲਿਆ ਹੈ।

  • 7
    Shares

LEAVE A REPLY