ਬਿਸ਼ਨ ਸਿੰਘ ਬੇਦੀ ਨੇ ਸ਼ੇਅਰ ਕੀਤੀ ਨੇਹਾ ਧੂਪੀਆ ਤੇ ਅੰਗਦ ਬੇਦੀ ਦੀ ਧੀ ਦੀ ਪਹਿਲੀ ਤਸਵੀਰ, ਫੈਨਸ ਹੋਏ ਖੁਸ਼


ਹਾਲ ਹੀ ‘ਚ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਘਰ ਧੀ ਨੇ ਜਨਮ ਲਿਆ ਹੈ। ਦੋਵੇਂ ਆਪਣੀ ਧੀ ਨੂੰ ਲੈ ਕੇ ਘਰ ਆ ਗਏ ਹਨ ਤੇ ਇਸ ਕੱਪਲ ਨੇ ਧੀ ਦਾ ਨਾਂ ਮੇਹਰ ਧੂਪੀਆ ਬੇਦੀ ਰੱਖਿਆ ਹੈ। ਮੇਹਰ ਦੇ ਜਨਮ ਤੋਂ ਬਾਅਦ ਫੈਨਸ ਉਸ ਦੀ ਪਹਿਲੀ ਤਸਵੀਰ ਦੀ ਉਡੀਕ ਕਰ ਰਹੇ ਸੀ, ਜਿਸ ਨੂੰ ਅੰਗਦ ਦੇ ਪਿਤਾ ਬਿਸ਼ਨ ਸਿੰਘ ਬੇਦੀ ਨੇ ਖ਼ਤਮ ਕਰ ਦਿੱਤਾ ਹੈ।

ਜੀ ਹਾਂ, ਬਿਸ਼ਨ ਸਿੰਘ ਨੇ ਮੇਹਰ ਦੀ ਪਹਿਲੀ ਤਸਵੀਰ ਸ਼ੇਅਰ ਕਰ ਨੇਹਾ-ਅੰਗਦ ਦੇ ਫੈਨਸ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਇਸ ਤੋਂ ਪਹਿਲਾਂ ਨੇਹਾ ਦੇ ਪਤੀ ਤੇ ਬਾਲੀਵੁੱਡ ਦੇ ਐਕਟਰ ਅੰਗਦ ਬੇਦੀ ਨੇ ਨੇਹਾ ਤੇ ਮੇਹਰ ਦਾ ਹਾਲ ਟਵਿਟਰ ‘ਤੇ ਪੋਸਟ ਨੂੰ ਸ਼ੇਅਰ ਕਰ ਦੱਸਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਨੇਹਾ ਨੇ ਆਪਣੀ ਧੀ ਦੇ ਪੈਰਾਂ ਦੀ ਫੋਟੋ ਸ਼ੇਅਰ ਕਰਦੇ ਹੋਏ ਉਸ ਦੇ ਨਾਂ ਦੀ ਜਾਣਕਾਰੀ ਦਿੱਤੀ ਸੀ। ਨੇਹਾ-ਅੰਗਦ ਦੇ ਵਿਆਹ ਨੂੰ ਅਜੇ ਛੇ ਮਹੀਨੇ ਹੀ ਹੋਏ ਹਨ ਜਿਸ ਦਾ ਮਤਲਬ ਕੀ ਨੇਹਾ ਵਿਆਹ ਤੋਂ ਪਹਿਲਾਂ ਗਰਭਵਤੀ ਸੀ। ਦੋਵਾਂ ਨੇ ਦਿੱਲੀ ‘ਚ ਗੁੱਪਚੁਪ ਤਰੀਕੇ ਨਾਲ ਸਿੱਖ ਰੀਤਾਂ ਮੁਤਾਬਕ ਵਿਆਹ ਕੀਤਾ ਸੀ।


LEAVE A REPLY