ਵਿਧਾਨ ਸਭਾ ਵਿੱਚ ਗੂੰਜਿਆ ਫਾਸਟਵੇਅ ਤੇ ਪੀਟੀਸੀ ਚੈਨਲ, ਕਾਰਵਾਈ ਦੀ ਮੰਗ


ਪੰਜਾਬ ਵਿਧਾਨ ਸਭਾ ਵਿੱਚ ਅੱਜ ਫਿਰ ਕੇਬਲ ਨੈੱਟਵਰਕ ਫਾਸਟਵੇਅ ਤੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੀਟੀਸੀ ਚੈਨਲ ਦਾ ਮਾਮਲਾ ਗੂੰਜਿਆ। ਸਦਨ ਵਿੱਚ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਦੌਰਾਨ ਦੱਸਿਆ ਕਿ ਫਾਸਟਵੇਅ ਨੇ ਪੰਜਾਬ ਵਿੱਚ ਵਿਧਾਨ ਸਭਾ ਦੀ ਲਾਈਵ ਕਾਰਵਾਈ ਪ੍ਰਸਾਰਨ ਕਰ ਰਹੇ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੀਟੀਸੀ ਚੈਨਲ ਸਦਨ ਦੀ ਕਾਰਵਾਈ ਵਿਖਾਉਣ ਦੀ ਥਾਂ ਵਿਧਾਨ ਸਭਾ ਦੇ ਬਾਹਰੋਂ ਅਕਾਲੀ ਦਲ ਦੀ ਕਾਰਵਾਈ ਪੇਸ਼ ਕਰ ਰਿਹਾ ਹੈ।

ਇਸ ਮੌਕੇ ਕਾਂਗਰਸੀ ਵਿਧਾਇਕਾਂ ਨੇ ਮੰਗ ਕੀਤੀ ਕਿ ਫਾਸਟਵੇਅ ਦਾ ਲਾਇਸੰਸ ਰੱਦ ਕਰ ਦੇਣਾ ਚਾਹੀਦਾ ਹੈ। ਕਾਂਗਰਸੀ ਮੰਤਰੀ ਨਵੋਤ ਸਿੱਧੂ ਨੇ ਕਿਹਾ ਕਿ ਫਾਸਟਵੇਅ ਤੇ ਪੀਟੀਸੀ ਦੀ ਕਾਰਵਾਈ ਤੋਂ ਲੱਗਦਾ ਹੈ ਕਿ ਸਰਕਾਰ ਕਾਂਗਰਸ ਦੀ ਨਹੀਂ ਬਲਕਿ ਅਕਾਲੀ ਦਲ ਦੀ ਹੈ। ਉਨ੍ਹਾਂ ਕਿਹਾ ਕਿ ਫਾਸਟਵੇਅ ਪਹਿਲਾਂ ਵੀ ਮੀਡੀਆ ‘ਤੇ ਐਮਰਜੈਂਸੀ ਲਾਈ ਰੱਖਦਾ ਹੈ। ਇਸ ਲਈ ਉਸ ਖਿਲਾਫ ਕਾਰਵਾਈ ਹੋਈ ਚਾਹੀਦੀ ਹੈ। ਦਰਅਸਲ ਅੱਜ ਪੰਜਾਬੀ ਨਿਊਜ਼ ਚੈਨਲਾਂ ਨੇ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਦੀ ਕਾਰਵਾਈ ਲਾਈਵ ਪੇਸ਼ ਕੀਤੀ ਹੈ। ਇਸ ਦੌਰਾਨ ਅਕਾਲੀ ਦਲ ਨੇ ਵਾਕਆਊਟ ਕਰਕੇ ਆਪਣੀ ਕਾਰਵਾਈ ਸਦਮ ਦੇ ਬਾਹਰ ਚਲਾਈ। ਇਹ ਕਾਰਵਾਈ ਪੀਟੀਸੀ ਚੈਨਲ ‘ਤੇ ਲਾਈਵ ਵਿਖਾਈ ਗਈ। ਇਸ ਤੋਂ ਕਾਂਗਰਸੀ ਕਾਫੀ ਔਖੇ ਨਜ਼ਰ ਆਏ।

  • 7
    Shares

LEAVE A REPLY