ਮੀਂਹ: ਰਾਹਤ ਜਾਂ ਆਫਤ? ਮਹਾਨਗਰ ‘ਚ ਪੈਦਾ ਹੋਏ ਹੜ੍ਹ ਜਿਹੇ ਹਾਲਾਤ (ਦੇਖੋ ਤਸਵੀਰਾਂ)


2016_7image_03_18_41541000028ldhh1201-ll (1)

ਲੁਧਿਆਣਾ – ਆਮ ਤੌਰ ‘ਤੇ ਮੀਂਹ ਨੂੰ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਤੇ ਝੋਨੇ ਦੀ ਫਸਲ ਨੂੰ ਲੈ ਕੇ ਕਿਸਾਨਾਂ ਲਈ ਰਾਹਤ ਵਜੋਂ ਦੇਖਿਆ ਜਾਂਦਾ ਹੈ ਪਰ ਲੁਧਿਆਣਾ ‘ਚ ਹੋਣ ਵਾਲੀ ਬਰਸਾਤ ਹੁਣ ਲੋਕਾਂ ਲਈ ਆਫਤ ਦਾ ਸਬੱਬ ਬਣ ਕੇ ਰਹਿ ਗਈ ਹੈ, ਜਿਸ ਲਈ ਸਿੱਧੇ ਤੌਰ ‘ਤੇ ਨਗਰ ਨਿਗਮ ਜ਼ਿੰਮੇਵਾਰ ਹੈ, ਜਿਸ ਦਾ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ ਹੋਣ ਕਾਰਨ ਮੀਂਹ ਦੇ ਕਾਫੀ ਸਮੇਂ ਬਾਅਦ ਤੱਕ ਸੜਕਾਂ ‘ਤੇ ਪਾਣੀ ਜਮ੍ਹਾ ਰਹਿੰਦਾ ਹੈ। ਇਸ ਤੋਂ ਪੈਦਾ ਹੋਏ ਹਾਲਾਤ ਨਾਲ ਆਮ ਜਨ-ਜੀਵਨ ਉਥਲ-ਪੁਥਲ ਹੋ ਕੇ ਰਹਿ ਗਿਆ ਹੈ, ਕਿਉਂਕਿ ਕਈ ਜਗ੍ਹਾ ਸੜਕਾਂ ‘ਤੇ ਕਈ ਕਈ ਫੁੱਟ ਪਾਣੀ ਜਮ੍ਹਾ ਹੋਣ ਨਾਲ ਲੋਕਾਂ ਨੂੰ ਕੰਮ ਤੇ ਬੱਚਿਆਂ ਨੂੰ ਸਕੂਲ ਆਉਣ-ਜਾਣ ‘ਚ ਮੁਸ਼ਕਿਲ ਆਈ। ਪਾਣੀ ਵਿਚ ਦੁਪਹੀਆ ਵਾਹਨ ਤਾਂ ਕੀ ਗੱਡੀਆਂ ਵੀ ਬੰਦ ਹੋਣ ਲੱਗੀਆਂ। ਇਸ ਕਾਰਨ ਲੋਕ ਨਿਗਮ ਨੂੰ ਕੋਸ ਰਹੇ ਹਨ, ਕਿਉਂਕਿ ਮੀਂਹ ਦੇ ਬਾਅਦ ਪੂਰੇ ਸ਼ਹਿਰ ‘ਚ ਟ੍ਰੈਫਿਕ ਜਾਮ ਦੇ ਹਾਲਾਤ ਪੈਦਾ ਹੋਣ ਲੱਗੇ ਹਨ, ਜਿਸ ਨਾਲ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਤਾਂ ਦੇਰੀ ਹੋ ਰਹੀ ਹੈ। ਵਾਹਨਾਂ ਦੇ ਘੰਟਿਆਂ ਤੱਕ ਖੜ੍ਹੇ ਰਹਿ ਕੇ ਬਿਨਾਂ ਵਜ੍ਹਾ ਚਲਣ ਕਾਰਨ ਪ੍ਰਦੂਸ਼ਣ ਤੇ ਤੇਲ ਦੀ ਬਰਬਾਦ ਵਧ ਰਹੀ ਹੈ, ਜਿਸ ਸਮੱਸਿਆ ਦੇ ਹੱਲ ਨੂੰ ਲੈ ਕੇ ਕੋਈ ਅਫਸਰ ਜਾਂ ਰਾਜਨੇਤਾ ਨੇ ਕੋਈ ਪਹਿਲ ਨਹੀਂ ਕੀਤੀ। ਨਾ ਹੀ ਪ੍ਰਸ਼ਾਸਨ ਨੇ ਕੋਈ ਮੀਟਿੰਗ ਆਯੋਜਿਤ ਕੀਤੀ ਅਤੇ ਨਾ ਹੀ ਸੀਵਰੇਜ ਸਫਾਈ ਨੂੰ ਲੈ ਕੇ ਵਾਰਡਵਾਈਜ਼ ਕੋਈ ਮੁਹਿੰਮ ਚਲਾਈ ਗਈ।

ਅਗੇ ਪੜ੍ਹੋ ਪੂਰੀ ਖ਼ਬਰ ਅਤੇ ਦੇਖੋ ਤਸਵੀਰਾਂ