ਇਤਰਾਜ਼ਯੋਗ ਹਾਲਤ ਵਿੱਚ ਫਡ਼ੇ ਮੁਲਜ਼ਮਾਂ ਨੂੰ ਭੇਜਿਆ ਜੇਲ


ਮੰਗਲਵਾਰ ਦੇਰ ਰਾਤ ਸਥਾਨਕ ਕਰਤਾਰ ਨਗਰ ’ਚ ਇਕ ਘਰ ਵਿਚ ਇਤਰਾਜ਼ਯੋਗ ਹਾਲਤ ’ਚ ਫਡ਼ੀਅਾਂ ਗਈਆਂ ਚਾਰ ਅੌਰਤਾਂ ਨਾਲ 2 ਆਦਮੀਆਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਪੁਲਸ ਨੇ ਜੇਲ ਭੇਜ ਦਿੱਤਾ। ਇਸ ਤੋਂ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਚ ਉਨ੍ਹਾਂ  ਦੀ ਮੈਡੀਕਲ ਜਾਂਚ ਵੀ ਕਰਵਾਈ ਗਈ। ਮਿਲੀ ਜਾਣਕਾਰੀ  ਅਨੁਸਾਰ ਮੰਗਲਵਾਰ ਦੇਰ ਰਾਤ  ਪੁਲਸ ਨੇ ਕਰਤਾਰ ਨਗਰ ’ਚ ਇਕ ਘਰ ’ਚੋਂ ਹਰਦੀਪ ਕੌਰ ਵਾਸੀ ਖੰਨਾ, ਹਰਦੀਪ ਕੌਰ ਵਾਸੀ ਸਾਹਨੇਵਾਲ, ਬਲਜੀਤ ਕੌਰ ਵਾਸੀ ਸਰਹਿੰਦ, ਪੂਜਾ, ਸਾਹਿਲ ਕੁਮਾਰ ਅਤੇ ਹਰਵਿੰਦਰ ਸਿੰਘ (ਤਿੰਨੋਂ ਵਾਸੀ ਖੰਨਾ) ਨੂੰ ਇਤਰਾਜ਼ਯੋਗ ਹਾਲਤ ’ਚ ਗ੍ਰਿਫਤਾਰ ਕੀਤਾ ਸੀ। ਪੁਲਸ ਪਾਰਟੀ ਜਦੋਂ ਅਮਲੋਹ ਰੋਡ ਸਥਿਤ ਪੈਟਰੋਲ ਪੰਪ ਦੇ ਕੋਲ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗਿਰਜਾ ਘਰ ਪਿੱਛੇ ਸਥਿਤ ਆਪਣੇ ਘਰ ਵਿਚ ਹਰਦੀਪ ਕੌਰ ਬਾਹਰੋਂ ਵਿਅਕਤੀਆਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ। ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਦੀ ਟੀਮ  ਨੇ ਰੇਡ ਕਰ ਕੇ ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤਾ।

  • 1
    Share

LEAVE A REPLY