ਗੈਂਗਸਟਰ ਦਿਲਪ੍ਰੀਤ ਬਾਬਾ ਤੇ ਉਸ ਦੀ ਪ੍ਰੇਮਿਕਾ ਦੀਆਂ ਤਸਵੀਰਾਂ ਵਾਇਰਲ


ਕਈ ਸੂਬਿਆਂ ਦੀ ਪੁਲਸ ਲਈ ਸਿਰਦਰਦੀ ਬਣੇ ਪੰਜਾਬ ਦੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਆਖਿਰਕਾਰ ਸੋਮਵਾਰ ਨੂੰ ਚੰਡੀਗੜ੍ਹ ਤੋਂ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੱਟ ‘ਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਦਿਲਪ੍ਰੀਤ ਨੂੰ ਮੰਗਲਵਾਰ ਆਪਰੇਸ਼ਨ ਤੋਂ ਬਾਅਦ ਕਰੋਮਾ ਸੈਂਟਰ ‘ਚ ਸ਼ਿਫਟ ਕਰ ਦਿਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦਿਲਪ੍ਰੀਤ ਦੀਆਂ ਆਪਣੀ ਗਰਲਫਰੈਂਡ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ਵਿਚ ਦਿਲਪ੍ਰੀਤ ਆਪਣੇ ਅਸਲ ਚਿਹਰੇ ਵਿਚ ਨਜ਼ਰ ਆ ਰਿਹਾ ਹੈ।

ਦਿਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਉਸ ਦੀ ਕਾਰ ‘ਚੋਂ ਹਥਿਆਰਾਂ ਸਣੇ ਨਕਲੀ ਦਾੜ੍ਹੀ ਵੀ ਬਰਾਮਦ ਕੀਤੀ ਸੀ। ਪੁਲਸ ਮੁਤਾਬਕ ਦਿਲਪ੍ਰੀਤ ਭੇਸ ਬਦਲ ਕੇ ਫੇਸਬੁਕ ‘ਤੇ ਤਸਵੀਰਾਂ ਅਪਲੋਡ ਕਰਦਾ ਸੀ ਤਾਂ ਜੋ ਉਸ ਨੂੰ ਕੋਈ ਆਸਾਨੀ ਨਾਲ ਪਛਾਣ ਨਾ ਸਕੇ।
ਦੱਸਣਯੋਗ ਹੈ ਕਿ ਦਿਲਪ੍ਰੀਤ ਸਿੰਘ ਉਰਫ ਬਾਬਾ ਚੰਡੀਗੜ੍ਹ ਵਿਚ ਸਰਪੰਚ ਸਤਨਾਮ ਸਿੰਘ ਕਤਲ ਕੇਸ ਅਤੇ ਗਾਇਕ ਪਰਮੀਸ਼ ਵਰਮਾ ‘ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਚਰਚਾ ਵਿਚ ਆਇਆ ਸੀ।

ਦਿਲਪ੍ਰੀਤ ‘ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਕਤਲ ਦੇ 5 ਕੇਸਾਂ ਸਮੇਤ ਫਿਰੌਤੀ, ਕਤਲ ਦਾ ਯਤਨ ਅਤੇ ਲੁੱਟ ਦੇ ਲਗਭਗ 33 ਮਾਮਲੇ ਦਰਜ ਹਨ। ਮੁੱਢਲੀ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦਿਲਪ੍ਰੀਤ ਆਪਣੇ ਹਥਿਆਰ ਅਤੇ ਗੋਲੀ ਸਿੱਕਾ, ਹੈਰੋਇਨ ਅਤੇ ਨਸ਼ੀਲੇ ਪਦਾਰਥ ਦਾ ਨੈਟਵਰਕ ਚੰਡੀਗੜ੍ਹ ‘ਚ ਰਹਿਣ ਵਾਲੀ ਆਪਣੀ ਗਰਲਫਰੈਂਡ ਦੇ ਘਰੋਂ ਚਲਾ ਰਿਹਾ ਸੀ। ਫਿਲਹਾਲ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

  • 1
    Share

LEAVE A REPLY