ਗੈਂਗਵਾਰ – ਪੁਲਸ ਅਸਲਾ ਲਾਇਸੈਂਸ ਰੱਦ ਕਰਵਾਉਣ ਵੱਲ ਤੁਰੀ


Gangwar – Police coming to Cancellation of Arms License

Image

ਗੈਂਗਵਾਰ ਦੇ ਸਿੱਟੇ ਵਜੋਂ ਇਥੇ ਨਵੀਂ ਦਾਣਾ ਮੰਡੀ ਅੰਦਰ ਅੱਧੀ ਰਾਤ ਦੇ ਕਰੀਬ ਦੋ ਧੜਿਆਂ ਵਿਚਕਾਰ ਹੋਈ ਗੋਲੀਬਾਰੀ ਤੋਂ ਬਾਅਦ ਹੁਣ ਪੁਲਸ ਨੇ ਦੋਵੇਂ ਪਾਸੇ ਸ਼ਾਮਲ ਨੌਜਵਾਨਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਉਚ ਪੁਲਸ ਅਧਿਕਾਰੀ ਇਸ ਘਟਨਾ ਤੋਂ ਬਾਅਦ ਕਾਫੀ ਸਖਤ ਰੁਖ ਅਖਤਿਆਰ ਕਰ ਰਹੇ ਹਨ ਤੇ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਬੀਤੀ ਰਾਤ ਹੋਈ ਫਾਇਰਿੰਗ, ਜਿਸ ‘ਚ ਪਿੰਡ ਕਾਉਂਕੇ ਕਲਾਂ ਵਾਸੀ ਹਰਦੀਪ ਸਿੰਘ ਸੇਖੋਂ ਉਰਫ ਪਟਵਾਰੀ ਕਾਉਂਕੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਤੋਂ ਬਾਅਦ ਪੁਲਸ ਅਧਿਕਾਰੀ ਦੋਵਾਂ ਗਰੁੱਪਾਂ ਬਾਰੇ ਘੋਖ ਕਰ ਰਹੇ ਹਨ ਕਿ ਕਿਸ ਨੇ ਕਿੰਨੀਆਂ ਗੋਲੀਆਂ ਚਲਾਈਆਂ ਤੇ ਦੋਵੇਂ ਪਾਸੇ ਕੌਣ-ਕੌਣ ਸ਼ਾਮਲ ਸਨ। ਇਨ੍ਹਾਂ ਦੀ ਸ਼ਨਾਖਤ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕਰਨ ਤੇ ਭਵਿੱਖ ‘ਚ ਕਦੇ ਅਸਲਾ ਲਾਇਸੈਂਸ ਜਾਰੀ ਨਾ ਕਰਨ ਦੀ ਚਾਰਾਜੋਈ ਕੀਤੀ ਜਾਵੇਗੀ। ਪੁਲਸ ਨੇ ਭਾਵੇਂ ਮਕਤੂਲ ਦੇ ਭਰਾ ਜਗਦੀਪ ਸਿੰਘ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਮਾਮਲਾ ਦਰਜ ਕੀਤਾ ਹੈ ਪਰ ਪੁਲਸ ਨੇ ਆਪਣੀ ਤਫਤੀਸ਼ ਇਥੇ ਹੀ ਨਹੀਂ ਰੋਕੀ। ਲੋਕਾਂ ‘ਚ ਆਮ ਚਰਚਾ ਹੈ ਕਿ ਗੋਲੀਆਂ ਦੋਵੇਂ ਪਾਸਿਆਂ ਤੋਂ ਚੱਲੀਆਂ। ਚਰਚਾ ਇਹ ਵੀ ਹੈ ਕਿ ਇਹ ਗੋਲੀਬਾਰੀ ਕਥਿਤ ਤੌਰ ‘ਤੇ ਲੜਾਈ ਦਾ ਸਮਾਂ ਮਿੱਥ ਕੇ ਕੀਤੀ ਗਈ ਸੀ।
ਓਧਰ ਦਰਜ ਮਾਮਲੇ ‘ਚ ਜਿਨ੍ਹਾਂ ਮੁਲਜ਼ਮਾਂ ਦੇ ਨਾਂ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਨੇ ਚਾਰ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ‘ਚ ਇਕ ਟੀਮ ਦੀ ਅਗਵਾਈ ਥਾਣਾ ਸਿਟੀ ਇੰਚਾਰਜ ਜਸਵਿੰਦਰ ਸਿੰਘ ਖਹਿਰਾ, ਦੂਜੀ ਦੀ ਸੀ. ਆਈ. ਏ. ਸਟਾਫ ਇੰਚਾਰਜ ਲਵਦੀਪ ਸਿੰਘ ਗਿੱਲ, ਤੀਜੀ ਦੀ ਬੱਸ ਅੱਡਾ ਚੌਕੀ ਇੰਚਾਰਜ ਸਈਅਦ ਸ਼ਕੀਲ ਜਦਕਿ ਚੌਥੀ ਟੀਮ ਦੀ ਅਗਵਾਈ ਅੱਡਾ ਰਾਏਕੋਟ ਚੌਕੀ ਇੰਚਾਰਜ ਸੁਖਮੰਦਰ ਸਿੰਘ ਕਰ ਰਹੇ ਹਨ। ਇਸੇ ਦੌਰਾਨ ਪੁਲਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇਕ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਸਿਟੀ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਨਾਨਕਸਰ ਨੇੜਿਓਂ ਕਾਬੂ ਕੀਤਾ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਪੁਲਸ ਅੱਗੇ ਉਸੇ ਮੁਤਾਬਕ ਕਾਰਵਾਈ ਨੂੰ ਅੰਜਾਮ ਦੇਵੇਗੀ

Gangwar – Police coming to Cancellation of Arms License


LEAVE A REPLY