ਗਿੱਪੀ ਗਰੇਵਾਲ ਦੀ ਬਾਲੀਵੁੱਡ ਫਿਲਮ ‘ਲਖਨਊ ਸੈਂਟਰਲ’ ਟਰੇਲਰ ਹੋਇਆ ਰਿਲੀਜ਼


Loading Please Wait

ਗਿੱਪੀ ਗਰੇਵਾਲ ਦੇ ਫੈਨਜ਼ ਨੂੰ ਜਿਸ ਪਲ ਦੀ ਉਡੀਕ ਸੀ, ਉਹ ਆ ਹੀ ਗਿਆ। ‘ਮੰਜੇ ਬਿਸਤਰੇ’ ਦੇ ਅਭਿਨੇਤਾ ਗਿੱਪੀ ਗਰੇਵਾਲ ਦੀ ਬਾਲੀਵੁੱਡ ਫਿਲਮ ‘ਲਖਨਊ ਸੈਂਟਰਲ’ ਦਾ ਅੱਜ ਟਰੇਲਰ ਰਿਲੀਜ਼ ਹੋਇਆ ਹੈ। ਫਿਲਮ ‘ਚ ਫਰਹਾਨ ਅਖਤਰ ਦੇ ਨਾਲ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਗਿੱਪੀ ਨੇ ਫਿਲਮ ਦਾ ਟਰੇਲਰ ਤੇ ਪੋਸਟਰ ਰਿਲੀਜ਼ ਕਰਦਿਆਂ ਲਿਖਿਆ, ‘ਲਖਨਊ ਸੈਂਟਰਲ ਦਾ ਟਰੇਲਰ ਸ਼ੇਅਰ ਕਰ ਰਿਹਾ ਹਾਂ। ਇਹ ਦੱਸ ਕਿ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਫਿਲਮ ਮੇਰੀ ਲਈ ਕਾਫੀ ਖਾਸ ਹੈ। ਮੈਂ ਫਿਲਮ ‘ਚ ਆਪਣੇ ਫੇਵਰੇਟ ਅਭਿਨੇਤਾ ਫਰਹਾਨ ਅਖਤਰ ਨਾਲ ਕੰਮ ਕਰ ਰਿਹਾ ਹਾਂ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਸ ਫਿਲਮ ‘ਚ ਮੈਂ ਸਿਰਫ ਫਰਹਾਨ ਕਰਕੇ ਹੀ ਕੰਮ ਕੀਤਾ ਹੈ। ਮੇਰਾ ਸੁਪਨਾ ਫਰਹਾਨ ਅਖਤਰ ਨਾਲ ਕੰਮ ਕਰਨ ਦਾ ਸੀ। 15 ਸਤੰਬਰ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ।

ਇਸ ਤੋਂ ਪਹਿਲਾਂ ਗਿੱਪੀ ਨੇ ‘ਲਖਨਊ ਸੈਂਟਰਲ’ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ‘ਮਿਲੋ ਪਰਮਿੰਦਰ ਸਿੰਘ ਗਿੱਲ ਯਾਨੀ ਕਿ ਪਾਲੀ ਨੂੰ|ਜ਼ਿਕਰਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਰਣਜੀਤ ਤਿਵਾਰੀ ਵਲੋਂ ਕੀਤਾ ਗਿਆ ਹੈ, ਜਿਸ ‘ਚ ਗਿੱਪੀ ਗਰੇਵਾਲ ਤੇ ਫਰਹਾਨ ਅਖਤਰ ਤੋਂ ਇਲਾਵਾ ਡਾਇਨਾ ਪੇਂਟੀ, ਰੋਨਿਤ ਰਾਏ, ਦੀਪਕ ਡਬਰੀਆਲ, ਈਨਾਮ ਉਲ ਹਕ ਤੇ ਰਾਜੇਸ਼ ਸ਼ਰਮਾ ਵੀ ਮੁੱਖ ਭੂਮਿਕਾ ‘ਚ ਹਨ। ਇਹ ਫਿਲਮ 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 


LEAVE A REPLY