ਅੰਮ੍ਰਿਤਸਰ ਏਅਰਪੋਰਟ ਤੇ 95 ਲੱਖ ਦਾ ਸੋਨਾ ਜ਼ਬਤ


Gold Seized

ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਕਸਟਮ ਅਧਿਕਾਰੀਆਂ ਨੇ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 95 ਲੱਖ ਦਾ ਸੋਨਾ ਬਾਰਮਦ ਕੀਤਾ। ਤਾਜ਼ਾ ਮਾਮਲੇ ਵਿੱਚ ਦੋ ਨੌਜਵਾਨਾਂ ਤੋਂ 44 ਲੱਖ ਰੁਪਏ ਦੇ 24 ਕੈਰੇਟ ਦੇ 12 ਬਿਸਕੁਟ ਬਰਾਮਦ ਕੀਤੇ। ਦੋਵੇਂ ਨੌਜਵਾਨ ਦੁਬਈ ਤੋਂ ਆ ਰਹੇ ਸਨ। ਇਸ ਤੋਂ ਪਹਿਲਾਂ ਤੁਰਕਮੇਨਿਸਤਾਨ ਤੋਂ ਆਈਆਂ 15 ਔਰਤਾਂ ਸਮੇਤ 18 ਨਾਗਰਿਕਾਂ ਤੋਂ 40 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ। ਇਹ ਸਾਰੇ 30 ਜੂਨ ਤੇ ਪਹਿਲੀ ਜੁਲਾਈ ਨੂੰ ਪਹੁੰਚਣ ਵਾਲੀਆਂ ਉਡਾਣਾਂ ਤੇ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਸਨ।

ਤੀਜੇ ਮਾਮਲੇ ਵਿੱਚ ਬੀਤੇ ਦਿਨ ਦੁਬਈ ਤੋਂ ਆਈ ਸਪਾਈਸਜੈੱਟ ਦੀ ਫਲਾਈਟ ਵਿੱਚੋਂ 24 ਕੈਰੇਟ ਦੀ ਇੱਕ ਸੋਨੇ ਦੀ ਚੇਨ ਬਰਾਮਦ ਕੀਤੀ ਜਿਸ ਦੀ ਇਕੱਲੀ ਦੀ ਕੀਮਤ ਸਾਢੇ ਨੌਂ ਲੱਖ ਰੁਪਏ ਦੱਸੀ ਗਈ। ਸਾਰੇ ਮੁਲਜ਼ਮਾਂ ਵਿਰੁੱਧ ਕਸਟਮ ਐਕਟ 1962 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


LEAVE A REPLY