ਗੱਭਰੂਆਂ ਨੂੰ ਨਸ਼ਾ ਮੁਕਤ ਕਰਨ ਲਈ ਕੈਪਟਨ ਨੇ ਲਾਈ ਸੇਵਾਮੁਕਤ ਮਨੋਵਿਗਿਆਨੀ ‘ਤੇ ਟੇਕ


ਕੈਪਟਨ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਛੁਡਾਉਣ ਲਈ ਪ੍ਰੇਰਿਤ ਕਰਨ ਲਈ ਸੇਵਾਮੁਕਤ ਮਨੋਵਿਗਿਆਨੀਆਂ ਦੀ ਭਰਤੀ ਕਰਨ ਜਾ ਰਹੀ ਹੈ। ਸਰਕਾਰ ਨੇ ਇਹ ਫੈਸਲਾ ਅੱਜ ਪੁਲਿਸ ਸਮੇਤ ਪ੍ਰਸ਼ਾਸਕੀ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਨਸ਼ਾ ਛੱਡਣ ਆਏ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਕਲਿਆਣ ਲਈ ਨੀਤੀਆਂ ਬਣਾਉਣ ਦੇ ਵੀ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਸਰਕਾਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ੇ ‘ਚ ਗ੍ਰਸਤ ਨੌਜਵਾਨਾਂ ਦੀ ਕਾਊਂਸਲਿੰਗ ਲਈ ਸੇਵਾ ਮੁਕਤ ਮਨੋਵਿਗਿਆਨੀਆਂ ਦੇ ਨਾਲ ਨਾਲ ਫੁੱਲ ਟਾਈਮ ਤੇ ਪਾਰਟ ਟਾਈਮ ਪ੍ਰਾਈਵੇਟ ਸਾਈਕੈਟਰਿਸਟ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।

ਇਸ ਸਮੇਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਡਰੱਗਸ ਛੱਡਣ ਆਏ ਨੌਜਵਾਨਾਂ ਦੀ ਵਧ ਰਹੀ ਗਿਣਤੀ ਕਾਫੀ ਵਧ ਗਈ ਹੈ। ਨਸ਼ੇ ਨੂੰ ਛੱਡਣ ਵਿੱਚ ਇਹ ਮਨੋਵਿਗਿਆਨੀ ਕਾਊਂਸਲਿੰਗ ਕਾਫੀ ਸਹਾਈ ਹੁੰਦੀ ਹੈ।

  • 7
    Shares

LEAVE A REPLY