ਗ੍ਰੀਨ ਲੈਂਡ ਕਾਨਵੈਂਟ ਸਕੂਲ਼ ਦੇ ਵਿਦਿਆਰਥੀਆਂ ਦਾ ਬਾਹਰਵੀਂ ਜਮਾਤ ਦਾ ਨਤੀਜਾ ਰਿਹਾ ਅਵਲ


green land convent school students shine in 12th class exam

ਗ੍ਰੀਨ ਲੈਂਡ ਕਾਨਵੈਂਟ ਸਕੂਲ਼,ਨਿਊ ਸੁਭਾਸ਼ ਨਗਰ,ਲੁਧਿਆਣਾ ਦੇ ਹੋਣਹਾਰ ਵਿਦਿਆਰਥੀਆਂ ਨੇ ਸੀ.ਬੀ. ਐੱਸ. ਈ ਦੁਆਰਾ ਬਾਹਰਵੀਂ ਜਮਾਤ ਦੇ ਨਤੀਜੇ ਐਲਾਨਣ ਉਪਰੰਤ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਸਕੂਲ ਦੀ ਸ਼ੋਭਾ ਨੂੰ ਚਾਰ ਚੰਨ ਲਾਏ। ਸਕੂਲ ਦਾ ਨਤੀਜਾ ਬਹੁਤ ਹੀ ਵਧੀਆ ਰਿਹਾ। ਪੂਰੇ ਸਕੂਲ ਦੇ ਪਰਿਸਰ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸੀ। ਨਾੱਨ ਮੈਡੀਕਲ ਗਰੁੱਪ ਦੇ ਸੰਦੀਪ ਕਪੂਰ ਨੇ
93.4% ਨੰਬਰ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਉਸਨੇ ਭੋਤਿਕ, ਰਸਾਇਨ ਵਿਗਿਆਨ ਅਤੇ ਗਣਿਤ ਹਰ ਵਿਸ਼ੇ ਵਿੱਚ ਸਭ ਤੋਂ ਵੱਧ ਅੰਕ ਅਤੇ ਸਰੀਰਿਕ ਸਿੱਖਿਆ ਵਿੱਚ 97 ਅੰਕ ਹਾਸਲ ਕੀਤੇ।ਕਾੱਮਰਸ ਗੁਰੱਪ ਦੀ ਗਗਨਦੀ ਪਨੇ 84.2% ਨੰਬਰ ਹਾਸਲ ਕਰਕੇ ਪਹਿਲੇ ਸਥਾਨ ਤੇ ਰਹਿੰਦੇ ਹੋਏ ਸਕੂਲ ਦੀ ਸ਼ੋਭਾ ਵਧਾਈ।ਉਸਨੇ ਸਭ ਤੋਂ ਵੱਧ ਬਿਜ਼ਨੇਸ ਸਟੀਡਜ਼ ਵਿੱਚ 92 ਅਤੇ ਸੰਗੀਤ ਵਿੱਚ 98 ਅੰਕਹਾਸਲ ਕੀਤੇ ਅਤੇ ਕਾਜਲ ਅਰਥਸ਼ਾਸਤਰ ਵਿੱਚ ਸਭ ਤੋਂ ਵੱਧ 92ਅੰਕ ਹਾਸਲ ਕਰਕੇ ਅੱਵਲ ਰਹੀ।ਸਾਰੇ ਵਿਦਿਆਰਥੀ ਨਤੀਜੇ ਐਲਾਨਣ ਉਪਰੰਤ ਬਹੁਤ ਹੀ ਖੁਸ਼ਨਜਰ ਆ ਰਹੇ ਸਨ ਕਿਉਕਿ ਉਹਨਾਂ ਦੁਆਰਾ ਕੀਤੀ ਮਿਹਨਤ ਰੰਗ ਲਿਆਈ। ਗ੍ਰੀਨ ਲੈਂਡ ਸਕੂਲਾਂ ਦੀ ਲੜੀ ਦੇ ਚੇਅਰਮੈਨ ਸ਼੍ਰੀ ਰਾਜੇਸ਼ਰੁਦਰਾ ਜੀ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਯੋਤੀ ਪੁਜਾਰਾ ਜੀ ਨੇ ਇਸ ਮੌਕੇ ਉਪਰੰਤ ਵਿਦਿਆਰਥੀਆਂ, ਸਮੂਹ ਸਟਾਫ ਮੈਬਰਾਂ ਅਤੇ ਮਾਪਿਆਂ ਨੂੰ ਵਪਾਈ ਦੇ ਪਾਤਰ ਕਿਹਾ ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਇੰਨੀ ਪ੍ਰਭਾਵੀ ਕਾਰਗੁਜ਼ਾਰੀ ਦਿਖਾਈ । ਉਹਨਾਂ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਇੰਝ ਹੀ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ।

  • 1
    Share

LEAVE A REPLY