ਪਾਕਿਸਤਾਨ ਦੀਆਂ ਚੋਣਾਂ ‘ਚ ਪਹਿਲਾ ਗੁਰਸਿੱਖ ਬਣਿਆ ਵਿਧਾਇਕ

ਪਾਕਿਸਤਾਨ ਦੀਆਂ ਚੋਣਾਂ ਵਿੱਚ ਲਹਿੰਦੇ ਪੰਜਾਬ ਵਿੱਚੋਂ ਪਹਿਲਾ ਗੁਰਸਿੱਖ ਵਿਧਾਇਕ ਵੀ ਚੁਣਿਆ ਗਿਆ ਹੈ। ਮਹਿੰਦਰ ਪਾਲ ਸਿੰਘ ਸਭ ਤੋਂ ਵੱਧ ਸੀਟਾਂ ਲੈਣ ਵਾਲੀ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਦੀ ਟਿਕਟ ‘ਤੇ ਮੁਲਤਾਨ ਤੋਂ ਖੜ੍ਹਾ ਹੋਇਆ ਸੀ। ਮਹਿੰਦਰ ਪਾਲ ਸਿੰਘ ਲਹਿੰਦੇ ਪੰਜਾਬ ਦਾ ਇਕਲੌਤਾ ਗੁਰਸਿੱਖ ਵਿਧਾਇਕ ਹੈ। ਉਨ੍ਹਾਂ ਦੀ ਜਿੱਤ ‘ਤੇ ਪਾਕਿਸਤਾਨ ਦੀ ਸੰਘਣੀ ਸਿੱਖ ਵਸੋਂ ਵਾਲੇ ਇਲਾਕੇ ਨਨਕਾਣਾ ਸਾਹਿਬ, ਲਾਹੌਰ, ਪੰਜਾ ਸਾਹਿਬ, ਡੇਹਰਾ ਸਾਹਿਬ, ਪੇਸ਼ਾਵਰ ਤੇ ਸੁਵਾਤ ਵਿੱਚ ਖੁਸ਼ੀ ਦੀ ਲਹਿਰ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀਆਂ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਤੇ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਵਿੱਚ ਇਸ ਵਾਰ ਕਾਫੀ ਨਵੇਂ ਤੇ ਨੌਜਵਾਨ ਲੀਡਰ ਚੁਣੇ ਗਏ ਹਨ।

  • 719
    Shares

LEAVE A REPLY