ਭੱਠੀ ਵਾਂਗ ਤਪ ਗਿਆ ਲੁਧਿਆਣਾ ਸ਼ਹਿਰ, ਲੋਕਾਂ ਦਾ ਬੁਰਾ-ਹਾਲ


ਲੁਧਿਆਣਾ – ਬੀਤੀ ਸਵੇਰ ਤੋਂ ਲੈ ਕੇ ਸ਼ਾਮ ਢਲਣ ਤੱਕ ਹਾਲਾਤ ਇਹ ਰਹੇ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਭੱਠੀ ਦੇ ਰੂਪ ਵਿਚ ਤਪਦਾ ਰਿਹਾ। ਕੁਝ ਸੈਕਿੰਡ ਦੇ ਲਈ ਆਫਿਸ ਅਤੇ ਘਰ ਤੋਂ ਬਾਹਰ ਨਿਕਲਦੇ ਹੀ ਹਰ ਕੋਈ ਬੁਰੀ ਤਰ੍ਹਾਂ ਤਪਣ ਦੀ ਵਜ੍ਹਾ ਨਾਲ ਪਸੀਨੋ-ਪਸੀਨੀ ਹੁੰਦਾ ਦਿਖਾਈ ਦਿੱਤਾ ਅਤੇ ਸਾਹ ਫੁੱਲਣ ਲੱਗੇ। ਗਰਮੀ ਦੇ ਕਹਿਰ ਕਾਰਨ ਦੁਪਹਿਰ ਹੋਣ ਤੋਂ ਪਹਿਲਾਂ ਹੀ ਨਗਰੀ ਦੀਆਂ ਸੜਕਾਂ ‘ਤੇ ਸੰਨਾਟਾ ਛਾ ਗਿਆ। ਸ਼ਾਮ ਦੇ ਸਮੇਂ ਲੂ ਅਤੇ ਧੂੜ ਭਰੀ ਹਨੇਰੀ ਚੱਲਣ ਲੱਗੀ। ਪੀ. ਏ. ਯੂ. ਮੌਸਮ ਮਾਹਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦੇ ਮਿਜ਼ਾਜ ਨੂੰ ਲੈ ਕੇ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਮੌਸਮ ਗਰਮ ਅਤੇ ਖੁਸ਼ਕ ਤਾਂ ਰਹੇਗਾ ਹੀ ਪਰ ਇਸ ਦੇ ਨਾਲ ਹੀ ਧੂੜ ਭਰੀ ਹਨੇਰੀ ਵੀ ਚੱਲ ਸਕਦੀ ਹੈ।

  • 1
    Share

LEAVE A REPLY