ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਚਾਰ ਦਿਨਾਂ ਚ’ ਹੋਏਗਾ ਜਲਥਲ


ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਸ਼ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ 19 ਤੇ 20 ਜੁਲਾਈ ਨੂੰ ਪੰਜਾਬ ‘ਚ ਹਲਕੀ ਤੋਂ ਦਰਮਿਆਨੀ ਬਾਰਸ਼ ਜਦਕਿ 21-22 ਜੁਲਾਈ ਨੂੰ ਮਾਝੇ-ਦੁਆਬੇ ‘ਚ ਭਾਰੀ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਲੁਧਿਆਣਾ ‘ਚ ਬੁੱਧਵਾਰ ਨੂੰ 16 ਮਿਲੀਮੀਟਰ, ਅੰਮ੍ਰਿਤਸਰ ‘ਚ 12 , ਪਟਿਆਲਾ ‘ਚ 8 ਤੇ ਜਲੰਧਰ ‘ਚ 3 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

ਜਲੰਧਰ ਹੋਇਆ ਪਾਣੀ-ਪਾਣੀ
ਜਲੰਧਰ ਵਿੱਚ ਕੱਲ੍ਹ ਹੋਈ ਬਾਰਸ਼ ਤੋਂ ਬਾਅਦ ਸ਼ਹਿਰ ਦੇ ਪੁਰਾਣੇ ਬਾਜ਼ਾਰਾਂ ਵਿੱਚ ਪਾਣੀ ਭਰ ਜਾਣ ਤੇ ਤਕਰੀਬਨ 10,000 ਦੁਕਾਨਾਂ ਦਾ ਕਾਰੋਬਾਰ ਠੱਪ ਰਿਹਾ। ਰੈਣਕ ਬਾਜ਼ਾਰ, ਸ਼ੇਖਾ ਬਜ਼ਾਰ, ਫੁੱਲਾਂ ਵਾਲਾ ਚੌਕ, ਜੋਤੀ ਚੌਕ, ਅਟਾਰੀ ਬਜ਼ਾਰ ਤੇ ਪੀਰ ਬੋਦਲਾਂ ਵਾਲਾ ਆਦਿ ਬਾਜ਼ਾਰਾਂ ਚ ਪਾਣੀ ਹੀ ਗਹਿਮਾ-ਗਹਿਮੀ ਕਾਰਨ ਦੁਕਾਨਦਾਰ ਦਿਨ ਭਰ ਖਾਲੀ ਬੈਠੇ ਰਹੇ।

ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਦੂਜੇ ਪਾਸੇ ਅੰਮ੍ਰਿਤਸਰ-ਜਲੰਧਰ ਬਾਈਪਾਸ ਤੇ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਜਲੰਧਰ ਦੇ ਪੀਏਪੀ ਚੌਕ, ਪਠਾਨਕੋਟ ਬਾਈਪਾਸ ਤੇ ਕਾਫੀ ਲੰਮਾ ਜਾਮ ਲੱਗਾ ਰਿਹਾ। ਓਧਰ ਕਿਸ਼ਨਪੁਰਾ ਚੌਕ ਤੇ ਦਾਮੋਰੀਆ ਪੁਲ ਹੇਠ ਪਾਣਈ ਇਕੱਠਾ ਹੋਣ ਕਾਰਨ ਵੀ ਲੋਕਾਂ ਨੂੰ ਭਆਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਲੰਧਰ ਦੇ 120 ਫੁੱਟੀ ਰੋਡ ਤੇ ਹਾਲਾਤ ਝੀਲ ਜਿਹੇ ਬਣੇ ਪਏ ਸਨ।

 


LEAVE A REPLY