ਸ਼ਰਾਬੀ ਨੇ ਪਾਈਆਂ ਪੁਲਿਸ ਨੂੰ ਭਾਜੜਾਂ, ਕਿਹਾ, ਮੈਨੂੰ ਏਡਜ਼, ਹੱਥ ਲਾਇਆ ਤਾਂ ਵੱਢ ਲਵਾਂਗਾ


hiv positive drunk man threatens police dont mess with me else i will bite you

ਸੂਰਤ – ਲਾਲਗੇਟ ਕੋਲ ਰਾਤ ਵੇਲੇ ਸ਼ਰਾਬ ਨਾਲ ਟੱਲੀ ਸ਼ਖ਼ਸ ਵਾਹਨ ਚਲਾ ਰਿਹਾ ਸੀ। ਪੁਲਿਸ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਹ ਵੇਰ੍ਹ ਗਿਆ। ਉਸ ਨੇ ਪੁਲਿਸ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ। ਉਸ ਨੇ ਕਿਹਾ ਕਿ ਮੈਨੂੰ ਏਡਜ਼ ਹੈ, ਜੇ ਮੈਨੂੰ ਕੁਝ ਕਿਹਾ ਤਾਂ ਮੈਂ ਤੁਹਾਨੂੰ ਕੱਟ ਲਵਾਂਗਾ। ਸ਼ਰਾਬੀ ਦੀ ਗੱਲ ਸੁਣਕੇ ਪਹਿਲਾਂ ਤਾਂ ਪੁਲਿਸ ਮੁਲਾਜ਼ਮ ਘਬਰਾ ਗਏ, ਪਰ ਬਾਅਦ ਵਿੱਚ ਉਸ ਨੂੰ ਫੜ੍ਹ ਕੇ ਥਾਣੇ ਲੈ ਗਏ।

ਥਾਣੇ ਤ ਵੀ ਕੀਤਾ ਹੰਗਾਮਾ

ਮੁਲਜ਼ਮ ਸ਼ਰਾਬੀ ਨੇ ਥਾਣੇ ਜਾ ਕੇ ਵੀ ਚੰਗਾ ਹੰਗਾਮਾ ਕੀਤਾ। ਉਸ ਨੇ ਪੀਆਈ ਦੇ ਦਫ਼ਤਰ ਵਿੱਚ ਆਪਣਾ ਸਿਰ ਮਾਰ ਕੇ ਸ਼ੀਸ਼ੇ ਤੋੜ ਦਿੱਤੇ। ਇਸ ਦੇ ਬਾਅਦ ਪੁਲਿਸ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਸੱਚਮੁੱਚ ਏਡਜ਼ ਦੀ ਬਿਮਾਰੀ ਹੈ। ਪੁਲਿਸ ਨੇ ਉਸ ਉੱਤੇ ਰਿਪੋਰਟ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਹੈ।

ਪੂਰਾ ਮਾਮਲਾ

ਦਰਅਸਲ ਪੁਲਿਸ ਗਸ਼ਤ ਕਰ ਰਹੀ ਸੀ ਤੇ ਇੱਕ ਵਿਅਕਤੀ ਸ਼ਰਾਬ ਪੀ ਕੇ ਮੋਪਡ ਚਲਾ ਰਿਹਾ ਸੀ। ਪੁਲਿਸ ਨੇ ਜਦੋਂ ਉਸ ਨੂੰ ਰੋਕਿਆ ਤਾਂ ਮੁਲਜ਼ਮ ਸ਼ਰਾਬੀ ਨੇ ਪੁਲਿਸ ਨੂੰ ਕਿਹਾ ਕਿ ਉਸ ਨੂੰ ਏਡਜ਼ ਹੈ ਤੇ ਜੇ ਪੁਲਿਸ ਨੇ ਉਸ ਨੂੰ ਕੁਝ ਕਿਹਾ ਤਾਂ ਉਹ ਉਨ੍ਹਾਂ ਨੂੰ ਦੰਦੀ ਵੱਢ ਦਏਗਾ ਜਿਸ ਨਾਲ ਉਹ ਬੇਮੌਤ ਹੀ ਮਾਰੇ ਜਾਣਗੇ। ਪਹਿਲਾਂ ਪੁਲਿਸ ਵਾਲੇ ਡਰ ਗਏ ਸੀ ਪਰ ਬਾਅਦ ਵਿੱਚ ਉਨ੍ਹਾਂ ਸੋਚਿਆ ਕਿ ਸ਼ਾਇਦ ਉਹ ਝੂਠ ਬੋਲ ਕੇ ਪੁਲਿਸ ਨੂੰ ਡਰਾ ਰਿਹਾ ਹੋਏ ਉਸ ਲਈ ਉਹ ਉਸ ਨੂੰ ਥਾਣੇ ਲੈ ਗਏ, ਜਿੱਥੇ ਉਸ ਨੇ ਕਾਫੀ ਹੰਗਾਮਾ ਕੀਤਾ। ਪੁਲਿਸ ਨੂੰ ਪਚਾ ਲੱਗਾ ਕਿ ਉਹ ਅਸਲ ਵਿੱਚ ਹੀ ਏਡਜ਼ ਦੀ ਜਾਨਲੇਵਾ ਬਿਮਾਰੀ ਨਾਲ ਗ੍ਰਸਤ ਹੈ।


LEAVE A REPLY