ਜ਼ੋਨ ਬੀ ਚ ਨਗਰ ਨਿਗਮ ਨੇ ਨਾਜਾਇਜ਼ ਕਾਲੋਨੀ ਅਤੇ ਮਾਰਕੀਟ ਤੇ ਚੱਲਿਆ ਬੁਲਡੋਜ਼ਰ


illegal Buildings demolished by MCL at Zone B in Ludhiana

ਨਗਰ ਨਿਗਮ ਦੇ ਜ਼ੋਨ ਬੀ ਦੀ ਬਿਲਡਿੰਗ ਬਰਾਂਚ ਨੇ ਨਾਜਾਇਜ਼ ਨਿਰਮਾਣਾਂ ਖਿਲਾਫ ਮੁਹਿੰਮ ਜਾਰੀ ਰੱਖਦੇ ਹੋਏ ਤਿੰਨ ਥਾਵਾਂ ਤੇ ਵਿਰੋਧ ਦੇ ਬਾਵਜੂਦ ਕਾਰਵਾਈ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਮੁਤਾਬਕ ਭਾਮੀਆਂ ਦੇ 33 ਫੁੱਟ ਰੋਡ ਤੇ ਬਣ ਰਹੀ ਮਾਰਕੀਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਕਿਉਂਕਿ ਇਹ ਰਿਹਾਇਸ਼ੀ ਏਰੀਆ ਹੈ ਅਤੇ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ 8 ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੀ. ਟੀ. ਬੀ. ਨਗਰ ਦੇ ਨਾਂ ਨਾਲ ਬਣ ਰਹੀ ਇਕ ਨਾਜਾਇਜ਼ ਕਾਲੋਨੀ ਵਿਚ ਬੁਲਡੋਜ਼ਰ ਚਲਾ ਕੇ ਉੱਥੇ ਬਣੀਆਂ ਸਡ਼ਕਾਂ, ਪਾਣੀ-ਸੀਵਰੇਜ ਦੀ ਲਾਈਨ ਦੇ ਉਸਾਰੀ ਕਾਰਜਾਂ ਨੂੰ ਤੋਡ਼ ਦਿੱਤਾ ਗਿਆ, ਜਿਸ ਕਾਲੋਨੀ ਨੂੰ ਬਣਾਉਣ ਲਈ ਨਗਰ ਨਿਗਮ ਕੋਲ ਕੋਈ ਫੀਸ ਜਮ੍ਹਾ ਨਹੀਂ ਕਰਵਾਈ ਗਈ ਸੀ।

ਉਧਰ, ਤਾਜਪੁਰ ਰੋਡ ਤੇ ਸਥਿਤ ਇਕ ਮਲਟੀਸਟੋਰੀ ਬਿਲਡਿੰਗ ਦੇ ਨਾਨ ਕੰਪਾਊਂਡੇਬਲ ਹਿੱਸੇ ਨੂੰ ਤੋਡ਼ਣ ਦੌਰਾਨ ਨਗਰ ਨਿਗਮ ਦੀ ਟੀਮ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਬਿਲਡਿੰਗ ਦੇ ਮਾਲਕ ਤੋਂ ਖੁਦ ਨਾਜਾਇਜ਼ ਹਿੱਸਾ ਤੋਡ਼ਣ ਤੋਂ ਇਲਾਵਾ ਕੰਪਾਊਂਡੇਬਲ ਫੀਸ ਜਮ੍ਹਾ ਕਰਵਾਉਣ ਦੀ ਅੰਡਰਟੇਕਿੰਗ ਲਈ ਗਈ ਹੈ।

  • 122
    Shares

LEAVE A REPLY