ਰੇਲ ਹਾਦਸੇ ਰੋਕਣ ਲਈ ਰੇਲਵੇ ਨੇ ਲਿਤਾ ਵੱਡਾ ਫੈਸਲਾ – 2500 ਕਰੋੜ ਕੀ ਲਾਗਤ ਨਾਲ ਰੇਲਵੇ ਟ੍ਰੈਕ ਦੇ ਦੋਵੇਂ ਪਾਸੇ 3000 ਕਿਲੋਮੀਟਰ ਲੰਬੀ ਬਣੇਗੀ ਕੰਧ


Crowd at railway station

ਹਾਲ ਹੀ ‘ਚ ਅੰਮ੍ਰਿਤਸਰ ਚ ਹੋਏ ਰੇਲ ਹਾਦਸੇ ਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਹਾਦਸੇ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਤੇ ਰੇਲਾਂ ਨੂੰ ਬਿਨਾਂ ਰੋਕ-ਟੋਕ ਚਲਾਉਣ ਲਈ ਰੇਲਵੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਬਣਾਉਣ ਤੋਂ ਬਾਅਦ ਹੁਣ ਇਹ ਭਾਰਤ ਲਈ ਮੈਗਾ ਪ੍ਰੋਜੈਕਟ ਹੋਵੇਗਾ। ਇਸ ਚ ਰੇਲਵੇ ਟ੍ਰੈਕ ਦੇ ਦੋਵੇਂ ਪਾਸੇ ਬਾਉਂਡਰੀ ਵਾਲਸ ਬਣਾਈਆਂ ਜਾਣਗੀਆਂ।

ਜੀ ਹਾਂ, ਫੈਸਲਾ ਲਿਆ ਗਿਆ ਹੈ ਕਿ ਰੇਲਵੇ ਟ੍ਰੈਕ ਦੇ ਦੋਵੇਂ ਪਾਸੇ 3000 ਕਿਲੋਮੀਟਰ ਲੰਬੀ ਕੰਧ ਬਣਾਈ ਜਾਵੇਗੀ। ਇਸ ਮੈਗਾ ਪ੍ਰੋਜੈਕਟ ਤੇ 2500 ਕਰੋੜ ਰੁਪਏ ਖਰਚ ਹੋਣਗੇ। ਖ਼ਬਰਾਂ ਨੇ ਕਿ ਵੌਲ ਆਫ ਚੀਨ ਦੀ ਤਰ੍ਹਾਂ ਇਹ ਟੁਕੜਿਆਂ ਚ 3000 ਕਿਲੋਮੀਟਰ ਲੰਬੀ ਹੋਵੇਗੀ, ਜਦਕਿ ਚੀਨ ਦੀ ਕੰਧ 6400 ਕਿਲੋਮੀਟਰ ਲੰਬੀ ਹੈ।

ਰੇਲਵੇ ਟ੍ਰੈਕ ਦੇ ਦੋਵੇਂ ਪਾਸੇ ਕਰੀਬ 2.7 ਮੀਟਰ ਦੀ ਬਾਉਂਡਰੀ ਵਾਲ ਬਣਾਈ ਜਾਵੇਗੀ, ਇਹ ਬਾਉਂਡਰੀ ਆਰਸੀਸੀ ਦੀ ਬਣਾਈ ਜਾਵੇਗੀ। 2018-19 ਬਜਟ ਦੇ ਹਿੱਸੇ ਦੇ ਤੌਰ ਤੇ ਇਸ ਕੰਮ ਦੀ ਅੰਦਾਜ਼ਨ ਲਾਗਤ 650 ਕਰੋੜ ਹੈ। ਇਸ ਨੂੰ ਰਾਸ਼ਟਰੀ ਰੇਲ ਸੁਰੱਖਿਆ ਫੰਡ ਵਿੱਚੋਂ ਬਣਵਾਇਆ ਜਾ ਰਿਹਾ ਹੈ। ਇਸ ਕੰਮ ਲਈ ਟੈਂਡਰ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ। ਅਗਲੇ ਮਹੀਨੇ ਇਸ ਦੀ ਪ੍ਰਕਿਰੀਆ ਪੂਰੀ ਹੋ ਜਾਵੇਗੀ।


LEAVE A REPLY