ਲੱਦਾਖ ‘ਚ ਚੀਨੀ ਫੌਜ ਨੇ ਭਾਰਤੀ ਖੇਤਰ ਵਿੱਚ ਵੜਣ ਦੀ ਕੀਤੀ ਕੋਸ਼ਿਸ਼, ਚੀਨੀ ਫੌਜ ਵਲੋਂ ਕੀਤਾ ਗਿਆ ਪਥਰਾਅ


ladakh

ਸਰਹੱਦ ‘ਤੇ ਚੀਨੀ ਫੌਜ ਦੀਆਂ ਸ਼ਰਾਰਤਾਂ ਵਧਦੀਆਂ ਜਾ ਰਹੀਆਂ ਹਨ। ਇਸ ਵਾਰ ਚੀਨੀ ਫ਼ੌਜ ਨੇ ਲਦਾਖ਼ ਦੇ ਪਾਨਗੋਂਗ ਝੀਲ ਦੇ ਕਿਨਾਰੇ ਭਾਰਤੀ ਖੇਤਰ ਵਿੱਚ ਵੜਣ ਦੀ ਕੋਸ਼ਿਸ਼ ਕੀਤੀ। ਭਾਰਤੀ ਫ਼ੌਜ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਮਗਰੋਂ ਪਥਰਾਅ ਹੋਇਆ। ਦੋਵੇਂ ਪਾਸਿਆਂ ਦੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀ ਸੈਨਾ ਨੇ ਸਵੇਰੇ ਛੇ ਵਜੇ ਤੋਂ ਨੌਂ ਵਜੇ ਵਿਚਾਲੇ ਦੋ ਇਲਾਕੇ ਫਿੰਗਰ ਫੌਰ ਤੇ ਫਿੰਗਰ ਫਾਈਵ ਵਿੱਚ ਭਾਰਤੀ ਸੀਮਾ ਅੰਦਰ ਦਾਖਲ ਹੋਣ ਦੀ ਦੋ ਵਾਰ ਕੋਸ਼ਿਸ਼ ਕੀਤੀ। ਭਾਰਤੀ ਜਵਾਨਾਂ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਦੋਂ ਚੀਨੀ ਸੈਨਿਕਾਂ ਨੇ ਦੇਖਿਆ ਕਿ ਸਾਹਮਣੇ ਤੋਂ ਭਾਰਤੀ ਸੈਨਾ ਲਾਈਨ ਬਣਾ ਕੇ ਕੜੀ ਦੇ ਰੂਪ ਵਿੱਚ ਖੜ੍ਹੇ ਹੋ ਗਏ ਹਨ ਤਾਂ ਉਨ੍ਹਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।

ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਤਤਕਾਲ ਜਵਾਬ ਦਿੰਦੇ ਹੋਏ ਪਥਰਾਅ ਕਰ ਦਿੱਤਾ। ਇਸ ਘਟਨਾ ਨਾਲ ਦੋਵਾਂ ਪਾਸੇ ਦੇ ਸੈਨਿਕਾਂ ਨੂੰ ਮਾਮੂਲੀ ਸੱਟਾ ਲੱਗੀਆਂ ਹਨ। ਬੈਨਰ ਡਰਿੱਲ ਤੋਂ ਬਾਅਦ ਹਾਲਾਤ ਕਾਬੂ ਵਿੱਚ ਹੈ। ਬੈਨਰ ਡਰਿੱਲ ਵਿੱਚ ਦੋਵਾਂ ਪਾਸੇ ਦੇ ਸੈਨਿਕ ਆਪਣੇ ਸਥਾਨ ਉੱਤੇ ਜਾਣ ਤੋਂ ਪਹਿਲਾਂ ਝੰਡਾ ਦਿਖਾਉਂਦੇ ਹਨ। ਸੈਨਾ ਦੇ ਬੁਲਾਰੇ ਨੇ ਇਸ ਘਟਨਾ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।

ਅਗਲੇ ਪਨੇ ਤੇ ਪੜੋ ਪੂਰੀ ਖਬਰ


LEAVE A REPLY