ਵਿਆਹ ਵਾਲੇ ਘਰ ਲਾੜੇ ਤੋਂ ਪਹਿਲਾਂ ਪੁੱਜੀ ਪੁਲਸ, ਫਾਹਾ ਲੈਣ ਲੱਗੀ ਲਾੜੀ


ਇੱਥੋਂ ਦੇ ਨੇੜਲੇ ਪਿੰਡ ਕਮਾਲਪੁਰਾ ਵਿਖੇ ਇਕ ਵਿਆਹ ਵਾਲੇ ਘਰ ਉਸ ਸਮੇਂ ਹਫੜਾ-ਦਫੜੀ ਪੈ ਗਈ, ਜਦੋਂ ਲਾੜੇ ਤੋਂ ਪਹਿਲਾਂ ਘਰ ‘ਚ ਪੁਲਸ ਪੁੱਜ ਗਈ ਤੇ ਵਿਆਹ ਰੋਕ ਦਿੱਤਾ। ਦੂਜੇ ਪਾਸੇ ਵਿਆਹ ਦੀ ਤਿਆਰੀ ‘ਚ ਹੱਥਾਂ ‘ਤੇ ਮਹਿੰਦੀ ਲਾਈ ਬੈਠੀ ਕੁੜੀ ਨੂੰ ਪਏ ਖਲਲ ਨਾਲ ਇੰਨਾ ਸਦਮਾ ਲੱਗਾ ਕਿ ਉਸ ਨੇ ਖੁਦ ਨੂੰ ਕਮਰੇ ‘ਚ ਬੰਦ ਕਰਕੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਵਾਲਿਆਂ ਨੂੰ ਸਮੇਂ ਸਿਰ ਪਤਾ ਲੱਗ ਜਾਣ ‘ਤੇ ਉਸ ਨੂੰ ਬਚਾਅ ਲਿਆ ਗਿਆ। ਜਾਣਕਾਰੀ ਦਿੰਦਿਆਂ ਚਾਈਲਡ ਹੈਲਪਲਾਈਨ ਲੁਧਿਆਣਾ ਦੇ ਡਾਇਰੈਕਟਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਹੈਲਪਲਾਈਨ ‘ਤੇ ਲੜਕੀ ਦੀ ਮਾਂ ਦੀ ਸ਼ਿਕਾਇਤ ਆਈ ਸੀ ਕਿ ਉਸ ਦੀ ਬੇਟੀ ਨਾਬਾਲਗ ਹੈ ਪਰ ਚਾਚੇ-ਤਾਇਆਂ ਵਲੋਂ ਉਸ ਦਾ ਵਿਆਹ ਕੀਤਾ ਜਾਰਿਹਾ ਹੈ।

ਉਸ ਨੇ ਜਗਰਾਓਂ-ਰਾਏਕੋਟ ਰੋਡ ‘ਤੇ ਸਥਿਤ ਪਿੰਡ ਕਮਾਲਪੁਰਾ ‘ਚ ਆਪਣੀ ਨਾਬਾਲਗ ਬੇਟੀ ਦਾ ਬਾਲ ਵਿਆਹ ਕੀਤੇ ਜਾਣ ਦੀ ਸੂਚਨਾ ਦਿੱਤੀ। ਸ਼ਿਕਾਇਤ ਮਿਲਣ ‘ਤੇ ਚਾਈਲਡ ਹੈਲਪਲਾਈਨ ਵਲੋਂ ਕੋ-ਆਰਡੀਨੇਟਰ ਬਲਰਾਜ ਸਿੰਘ ਦੀ ਅਗਵਾਈ ‘ਚ ਇਕ ਟੀਮ ਪਿੰਡ ਕਮਾਲਪੁਰਾ ਭੇਜੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਲੜਕੀ ਦੀ ਉਮਰ 15 ਸਾਲ ਹੈ, ਜਦੋਂ ਕਿ ਫੁੱਲਾਂਵਾਲ (ਲੁਧਿਆਣਾ) ਤੋਂ ਜਿਸ ਲੜਕੇ ਨਾਲ ਉਸ ਦਾ ਵਿਆਹ ਹੋਣ ਜਾ ਰਿਹਾ ਹੈ, ਉਸ ਦੀ ਉਮਰ 24 ਸਾਲ ਦੇ ਕਰੀਬ ਨਿਕਲੀ। ਚਾਈਲਡ ਹੈਲਪਲਾਈਨ ਦੀ ਟੀਮ ਤੇ ਥਾਣਾ ਹਠੂਰ ਤੋਂ ਪੁਲਸ ਦੇ ਪੁੱਜਣ ‘ਤੇ ਬਾਰਾਤ ਨੂੰ ਰਸਤੇ ‘ਚੋਂ ਮੋੜ ਦਿੱਤਾ ਗਿਆ।

  • 719
    Shares

LEAVE A REPLY