ਪੁਲਿਸ ਨੇ ਬੇਕਸੂਰ ਨੌਜਵਾਨ ‘ਤੇ ਇੰਝ ਪਾਏ ਨਸ਼ੇ ਦੇ ਝੂਠੇ ਪਰਚੇ – ਖਹਿਰਾ


ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵਿਵਾਦਤ ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਸਮੇਂ ਪੁਲਿਸ ਦੀ ਵੱਡੀ ‘ਅਣਗਹਿਲੀ’ ਦਾ ਪਰਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਪੁਲਿਸ ਨੇ ਮੋਗਾ ਦੇ ਨੌਜਵਾਨ ‘ਤੇ NDPS ਐਕਟ ਤਹਿਤ ਨਸ਼ੇ ਦਾ ਝੂਠਾ ਕੇਸ ਪਾਇਆ ਹੈ। ਖਹਿਰਾ ਨੇ ਉਕਤ ਨੌਜਵਾਨ ਪਰਮਿੰਦਰ ਸਿੰਘ ਦੇ ਮਾਪਿਆਂ ਨਾਲ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੀ 29 ਮਾਰਚ ਨੂੰ ਮੋਗਾ ਇਲਾਕੇ ਗੋਬਿੰਦਗੜ੍ਹ ਮਹੱਲਾ ਵਿੱਚੋਂ ਪਰਮਿੰਦਰ ਸਿੰਘ (25) ਨੂੰ ਘਰੋਂ ਚੁੱਕਿਆ। ਪੁਲਿਸ ਨੇ 31 ਨੂੰ ਉਸ ਦੀ ਗ੍ਰਿਫ਼ਤਾਰੀ ਦਿਖਾਈ ਜਿਸ ਵਿੱਚ 110 ਗਰਾਮ ਹੈਰੋਇਨ ਤੇ 1 ਪਿਸਟਲ ਮੁੰਡੇ ‘ਤੇ ਪਾਇਆ । 2 ਮੁੰਡੇ ਹੋਰ ਵੀ ਨਾਲ ਗ੍ਰਿਫ਼ਤਾਰ ਕੀਤੇ ਗਏ ਜਿਨ੍ਹਾਂ ਨੂੰ ਪਰਮਿੰਦਰ ਜਾਣਦਾ ਤਕ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਗ੍ਰਿਫ਼ਤਾਰੀ ਇੱਕੋ ਥਾਂ ਤੋਂ ਦਿਖਾਈ ਗਈ ਸੀ। ਖਹਿਰਾ ਨੇ ਪੁਲਿਸ ਵੱਲੋਂ ਨੌਜਵਾਨ ਨੂੰ ਘਰੋਂ ਹਿਰਾਸਤ ‘ਚ ਲੈਣ ਦੀ CCTV ਫੁਟੇਜ਼ ਵੀ ਜਾਰੀ ਕੀਤੀ ਹੈ।

ਵਿਰੋਧੀ ਧਿਰ ਦੇ ਲੀਡਰ ਨੇ ਖੁਲਾਸਾ ਕੀਤਾ ਕਿ ਪਰਮਿੰਦਰ ਦੀ ਗ੍ਰਿਫ਼ਤਾਰੀ ਲਈ ਆਏ ਪੁਲੀਸ ਵਾਲੇ ਪਰਿਵਾਰ ਨੂੰ ‘ਸੈਟਿੰਗ’ ਕਰਨ ਲਈ ਦੋ ਮੋਬਾਈਲ ਨੰਬਰ 978***1695, 978***7197 ਵੀ ਦੇ ਕੇ ਗਏ ਸਨ। ਖਹਿਰਾ ਨੇ ਕਿਹਾ ਕਿ ਉਸ ਮੌਕੇ ਰਾਜਜੀਤ ਸਿੰਘ ਮੋਗਾ ਦਾ SSP ਸੀ ਤੇ ਉਸੇ ਦੀ ਰਹਿਨੁਮਾਈ ਵਿੱਚ ਸਭ ਕੁਝ ਹੋਇਆ। ਰਾਜਜੀਤ ‘ਤੇ ਪਹਿਲਾਂ ਹੀ ਗੰਭੀਰ ਇਲਜ਼ਾਮ ਲੱਗ ਰਹੇ ਹਨ। ਇਸ ਲਈ ਰਾਜਜੀਤ ਸਮੇਤ ਸਭ ਅਜਿਹੇ ਅਧਿਕਾਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ।

ਖਹਿਰਾ ਨੇ ਕਿਹਾ ਮੈਂ ਮੁੱਖ ਮੰਤਰੀ ਤੇ ਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਪੱਤਰ ਲਿਖਿਆ ਤੇ STF ਮੁਖੀ ਹਰਪ੍ਰੀਤ ਸਿੱਧੂ ਨਾਲ ਵੀ ਫ਼ੋਨ ਉਤੇ ਗੱਲਬਾਤ ਕਰ NDPS ਐਕਟ ਦੇ ਝੂਠੇ ਪਰਚੇ ਦਰਜ ਹੋਣ ਖ਼ਿਲਾਫ਼ ਜਾਂਚ ਦੀ ਮੰਗ ਕੀਤੀ।

  • 7
    Shares

LEAVE A REPLY