ਕਿਰਨ ਬਾਲਾ ਨੂੰ ਪਾਕਿਸਤਾਨ ‘ਚ ਵੱਡੀ ਰਾਹਤ


ਇਸੇ ਸਾਲ ਅਪ੍ਰੈਲ ਵਿੱਚ ਵਿਸਾਖੀ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਵੱਸਣ ਵਾਲੀ ਕਿਰਨ ਬਾਲਾ ਦੇ ਵੀਜ਼ਾ ਵਿੱਚ ਪਾਕਿਸਤਾਨ ਨੇ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ। ਕਿਰਨ ਬਾਲਾ ਉਰਫ਼ ਆਮਨਾ ਬੀਬੀ ਨੇ ਇਸਲਾਮ ਕਬੂਲ ਤੇ ਵਿਆਹ ਕਰਵਾਉਣ ਤੋਂ ਬਾਅਦ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਸੀ।

ਅਪ੍ਰੈਲ ਵਿੱਚ ਸ਼ਰਧਾਲੂਆਂ ਦੇ ਜਧੇ ਨਾਲ ਗਈ ਕਿਰਨ ਬਾਲਾ ਵਾਪਸ ਭਾਰਤ ਨਹੀਂ ਸੀ ਪਰਤੀ। ਇਸ ਤੋਂ ਬਾਅਦ ਪਤਾ ਲੱਗਾ ਸੀ ਕਿ ਉਸ ਨੇ ਜਥੇ ਨਾਲੋਂ ਵੱਖ ਹੋ ਕੇ ਲਾਹੌਰ ਦੇ ਮੁਹੰਮਦ ਅਜ਼ੀਮ ਨਾਲ ਨਿਕਾਹ ਕਰਵਾ ਲਿਆ ਸੀ। ਉਸ ਦੇ ਇਸ ਤਰ੍ਹਾਂ ਜਥੇ ਨਾਲੋਂ ਵੱਖ ਹੋਣ ‘ਤੇ ਕਾਫੀ ਵਿਵਾਦ ਪੈਦਾ ਹੋਇਆ ਸੀ ਤੇ ਕਿਰਨ ਦੇ ਭਾਰਤ ਵਿਚਲੇ ਸਹੁਰਾ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵੀ ਉਂਗਲ ਵੀ ਚੁੱਕੀ ਸੀ। ਅਜ਼ੀਮ ਤੇ ਕਿਰਨ ਦੀ ਮੁਲਾਕਾਤ ਸੋਸ਼ਲ ਮੀਡੀਆ ‘ਤੇ ਹੀ ਹੋਈ ਸੀ ਤੇ ਦੋਵਾਂ ਦੀ ਮੁਹੱਬਤ ਇੱਥੋਂ ਤਕ ਪਹੁੰਚ ਗਈ ਕਿ ਉਸ ਨੂੰ ਆਪਣਾ ਮੁਲਕ ਤੇ ਧਰਮ ਛੱਡਣ ਲਈ ਵੀ ਮਜਬੂਰ ਕਰ ਦਿੱਤਾ। ਕਿਰਨ ਬਾਲਾ ਦਾ 18 ਸਾਲ ਦੀ ਉਮਰ ਵਿੱਚ ਗੜ੍ਹਸ਼ੰਕਰ ਦੇ ਰਹਿਣ ਵਾਲੇ ਨਰਿੰਦਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਇੱਥੇ ਤਿੰਨ ਬੱਚੇ ਵੀ ਹਨ। ਪਰ ਕੁਝ ਸਾਲ ਪਹਿਲਾਂ ਨਰਿੰਦਰ ਦੀ ਮੌਤ ਹੋ ਗਈ ਸੀ।


LEAVE A REPLY