ਕਸ਼ਮੀਰ ਘਾਟੀ ਵਿੱਚ ਠੰਡ ਦਾ ਕਹਿਰ ਜਾਰੀ, ਜੰਮੂ ਕਸ਼ਮੀਰ ਚ ਜੰਮੀਆਂ ਨਦੀਆਂ – ਠੰਡ ਦਾ ਮੈਦਾਨੀ ਇਲਾਕੇਆਂ ਤੇ ਵੀ ਪਵੇਗਾ ਅਸਰ


Snow in Jammu and Kashmir

ਕਸ਼ਮੀਰ ਘਾਟੀ ਵਿੱਚ ਸ਼ੁੱਕਰਵਾਰ ਨੂੰ 40 ਦਿਨਾਂ ਦਾ ਚਿਲਾਈ ਕਲ੍ਹਾਂ ਪੀਰੀਅਡ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਇੱਥੇ ਸਭ ਤੋਂ ਵੱਧ ਠੰਡ ਪੈਂਦੀ ਹੈ। ਇਸ ਵਾਰ ਇਸ ਸਮਾਂ 21 ਤੋਂ ਦਸੰਬਰ ਤੋਂ 31 ਜਨਵਰੀ ਤਕ ਰਹੇਗਾ। ਕਸ਼ਮੀਰ ਘਾਟੀ ਵਿੱਚ ਠੰਡ ਦਾ ਇੰਨਾ ਕਹਿਰ ਹੈ ਕਿ ਝੀਲਾਂ ਤੇ ਨਦੀਆਂ ਦਾ ਪਾਣੀ ਜੰਮਣਾ ਸ਼ੁਰੂ ਹੋ ਗਿਆ ਹੈ। ਰੋਮਾਂਚਕਾਰੀ ਮੌਸਮ ਵਿੱਚ ਸੈਲਾਨੀ ਖ਼ੂਬ ਆਨੰਦ ਲੈ ਰਹੇ ਹਨ। ਕਸ਼ਮੀਰ ਘਾਟੀ ਵਿੱਚ ਅਗਲੇ ਦਿਨਾਂ ਤਕ ਹਾਲੇ ਬਰਫ਼ਬਾਰੀ ਦਾ ਅਨੁਮਾਨ ਨਹੀਂ ਹੈ ਪਰ ਹਫ਼ਤੇਭਰ ਬਾਅਦ ਬਰਫ਼ਬਾਰੀ ਹੋ ਸਕਦੀ ਹੈ।

ਕਸ਼ਮੀਰ ਵਿੱਚ ਠੰਡ ਵਧਣ ਦਾ ਅਸਰ ਰਾਜਧਾਨੀ ਦਿੱਲੀ ਤਕ ਪੈਂਦਾ ਹੈ। ਦਿੱਲੀ ਵਿੱਚ ਠੰਡ ਵਧ ਗਈ ਹੈ। ਪਿਛਲੇ ਕਈ ਦਿਨਾਂ ਤੋਂ ਦਿੱਲੀ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇੱਥੇ ਸ਼ਿਮਲਾ ਤੋਂ ਵੀ ਵੱਧ ਠੰਡ ਪੈ ਰਹੀ ਹੈ। ਪੰਜਾਬ ਵਿੱਚ ਵੀ ਬਰਫ਼ਬਾਰੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਅੰਦਰ ਰਾਤ ਨੂੰ ਕੋਰਾ ਤੇ ਹੋਰ ਪੈਣ ਦੀ ਭਵਿੱਖਬਾਣੀ ਕੀਤੀ ਸੀ।

ਕਸ਼ਮੀਰ ਦੇ ਸੋਨਮਾਰਗ ਦੇ ਰਸਤੇ ਵਿੱਚ ਪੈਂਦੇ ਪਿੰਡ ਰੇਵਿਲ ਵਿੱਚ ਪੈਂਦੀ ਝੀਲ ਦਾ ਪਾਣੀ ਪੂਰੀ ਤਰ੍ਹਾਂ ਜੰਮ ਚੁੱਕਿਆ ਹੈ। ਇਲਾਕੇ ਵਿੱਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਮੌਸਮ ਮਾਰਚ ਤਕ ਇਵੇਂ ਹੀ ਰਹੇਗਾ। ਉਨ੍ਹਾਂ ਦੱਸਿਆ ਕਿ ਠੰਡ ਵਧਣ ਕਾਰਨ ਨੈਸ਼ਨਲ ਹਾਈਵੇ ਵੀ ਵੰਦ ਕਰ ਦਿੱਤਾ ਜਾਂਦਾ ਹੈ।

  • 1
    Share

LEAVE A REPLY