ਜ਼ਮੀਨ ਘੁਟਾਲੇ ਵਿੱਚ ਫਸੇ ਅਕਾਲੀ ਲੀਡਰਾਂ ਦਾ ਜਲੰਧਰ ਵਿੱਚ ਕਾਰਾ, ਪਤਾ ਲੱਗਦਿਆਂ ਹੀ ਏਜੰਸੀਆਂ ਚੌਕਸ


ਹੁਸ਼ਿਆਰਪੁਰ ਵਿੱਚ ਕਰੋੜਾਂ ਦੇ ਜ਼ਮੀਨ ਘੁਟਾਲੇ ਦੇ ਤਾਰ ਜਲੰਧਰ ਨਾਲ ਵੀ ਜੁੜ ਗਏ ਹਨ। ਹੁਸ਼ਿਆਰਪੁਰ ਘੁਟਾਲੇ ਵਿੱਚ ਜਿਨ੍ਹਾਂ ਮੁਲਜ਼ਮਾਂ ‘ਤੇ ਵਿਜੀਲੈਂਸ ਵਿੱਚ ਕੇਸ ਦਰਜ ਹੈ, ਉਨ੍ਹਾਂ ਵਿੱਚੋਂ ਕਈ ਲੋਕਾਂ ਨੇ ਜਲੰਧਰ ਦੇ ਉਨ੍ਹਾਂ ਪਿੰਡਾਂ ਵਿੱਚ ਵੀ ਕਾਫੀ ਜ਼ਮੀਨ ਖਰੀਦੀ ਹੋਈ ਹੈ, ਜਿੱਥੋਂ ਜਲੰਧਰ ਬਾਈਪਾਸ ਨਿਕਲਣਾ ਹੈ। ਲੈਂਡ ਮਾਫੀਆ ਚੇਂਜ ਆਫ ਲੈਂਡ ਯੂਜ਼ ਕਾਨੂੰਨ ਤਬਿਤ ਲੱਖਾਂ ਦੀ ਜ਼ਮੀਨ ਨੂੰ ਕੁਝ ਮਹੀਨੇ ਵਿੱਚ ਹੀ ਕਰੋੜਾਂ ਦੀ ਬਣਾ ਲੈਂਦਾ ਹੈ।

ਨੈਸ਼ਨਲ ਹਾਈਵੇ ਨੂੰ ਜੋੜਨ ਦਾ ਪ੍ਰੋਜੈਕਟ ਹੈ।

-ਨੈਸ਼ਨਲ ਹਾਈਵੇ 70 ਤੇ 71 ਨੂੰ ਜੋੜਿਆ ਜਾਣਾ ਹੈ।

-ਜਲੰਧਰ ਤੋਂ ਮੰਡੀ ਵਾਇਆ ਹਮੀਰਪੁਰ ਤੇ ਜਲੰਧਰ ਤੋਂ ਰੋਹਤਕ ਨੂੰ ਸੰਗਰੂਰ ਰਾਹੀਂ ਜੋੜਿਆ ਜਾਵੇਗਾ।

-ਜਲੰਧਰ ਵਿੱਚ 29 ਕਿਲੋਮੀਟਰ ਦਾ ਬਾਈਪਾਸ ਜੰਡੂਸਿੰਘਾ ਤੋਂ ਪ੍ਰਤਾਪਪੁਰਾ ਤੱਕ ਬਣਨਾ ਹੈ।

-ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਜਲੰਧਰ ਬਾਈਪਾਸ ਬਣਵਾ ਰਿਹਾ ਹੈ।

ਹੁਸ਼ਿਆਰਪੁਰ ਵਿੱਚ ਘੁਟਾਲਾ ਇਸ ਤਰ੍ਹਾਂ ਹੋਇਆ ਕਿ ਰੋਡ ਦੀ ਫੋਰਲੇਨਿੰਗ ਤੋਂ ਪਹਿਲਾਂ ਕੁਝ ਲੋਕਾਂ ਨੇ ਇਹ ਪਤਾ ਕਰਵਾ ਲਿਆ ਕਿ ਸੜਕ ਕਿੱਥੋਂ ਕਿੱਥੇ ਤੱਕ ਬਣਨੀ ਹੈ। ਫਿਰ ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਖਰੀਦ ਕੇ ਉਸ ਦਾ ਚੇਂਜ ਆਫ ਲੈਂਡ ਯੂਜ਼ ਕਰਵਾ ਕੇ ਕਮਰਸ਼ੀਅਲ ਬਣਾਇਆ ਤੇ ਕੇਂਦਰ ਸਰਕਾਰ ਤੋਂ 20 ਗੁਣਾ ਤੱਕ ਮੁਆਵਜ਼ਾ ਲੈ ਲਿਆ। ਹੁਸ਼ਿਆਰਪੁਰ ਜ਼ਮੀਨ ਘੁਟਾਲੇ ਦੀ ਵਿਜੀਲੈਂਸ ਜਾਂਚ ਹੋ ਰਹੀ ਹੈ। ਹੁਸ਼ਿਆਰਪੁਰ ਦੇ ਉਸ ਵੇਲੇ ਦੇ ਐਸਡੀਐਮ ਸਮੇਤ ਕਈ ਅਕਾਲੀ ਲੀਡਰਾਂ ਸਣੇ ਕੁੱਲ 13 ਮੁਲਜ਼ਮ ਇਸ ਘਪਲੇ ਵਿੱਚ ਸ਼ਾਮਲ ਹਨ। ਜਲੰਧਰ ਵਿੱਚ ਵੀ ਇਹ ਹੀ ਹੋ ਰਿਹਾ ਸੀ ਪਰ ਇੱਥੇ ਮੁਆਵਜ਼ਾ ਮਿਲਣ ਤੋਂ ਪਹਿਲਾਂ ਹੀ ਇਸ ਦਾ ਖੁਲਾਸਾ ਹੋ ਗਿਆ।

ਇਸ ਘੁਟਾਲੇ ਬਾਰੇ ਆਰਟੀਆਈ ਐਕਟੀਵਿਸਟ ਰਾਜੀਵ ਵਸ਼ਿਸਟ ਦੱਸਦੇ ਹਨ ਕਿ ਹੁਸ਼ਿਆਰਪੁਰ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਲੋਕ ਮੁਆਵਜ਼ਾ ਲੈ ਚੁੱਕੇ ਸਨ ਪਰ ਜਲੰਧਰ ਦਾ ਮਾਮਲਾ ਮੁਆਵਜ਼ਾ ਮਿਲਣ ਤੋਂ ਪਹਿਲਾਂ ਹੀ ਫੜ ਲਿਆ। ਲੋਕ ਹਾਲੇ ਮੁਆਵਜ਼ਾ ਲੈਣ ਬਾਰੇ ਸੋਚ ਹੀ ਰਹੇ ਸਨ ਕਿ ਮਾਮਲਾ ਖੁੱਲ੍ਹ ਗਿਆ। ਜਲੰਧਰ ਵਿੱਚ ਜ਼ਮੀਨ ਖਰੀਦਣ ਵਾਲਿਆਂ ਵਿੱਚ ਹੁਸ਼ਿਆਰਪੁਰ ਜ਼ਮੀਨ ਘੁਟਾਲੇ ਦੇ ਮੁਲਜ਼ਮ ਅਕਾਲੀ ਲੀਡਰ ਤੇ ਹੁਸ਼ਿਆਰਪੁਰ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ, ਅਕਾਲੀ ਲੀਡਰ ਸਤਵਿੰਦਰ ਪਾਲ ਸਿੰਘ ਢੱਟ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਜਲੰਧਰ ਤੇ ਹੁਸ਼ਿਆਰੁਪਰ ਦੇ ਕਈ ਰਸੂਖਦਾਰਾਂ ਨੇ ਉਨ੍ਹਾਂ ਪਿੰਡਾਂ ਵਿੱਚ ਜ਼ਮੀਨਾਂ ਖਰੀਦੀਆਂ ਹਨ, ਜਿੱਥੋਂ ਬਾਈਪਾਸ ਬਣਨਾ ਹੈ।

  • 7
    Shares

LEAVE A REPLY