ਨਵੇਂ ਸਾਲ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤੇ ਬੰਦ ਹੋ ਜਾਵੇਗਾ ਤੁਹਾਡਾ ATM


ATM Cards

ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਕ ਪਹਿਲੀ ਜਨਵਰੀ 2019 ਤੋਂ ਕਈ ਏਟੀਐਮ ਕਾਰਡ ਕੰਮ ਕਰਨੇ ਬੰਦ ਕਰ ਦੇਣਗੇ। ਜੀ ਹਾਂ, ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਸਾਰੇ ਚੁੰਬਕੀ ਪੱਟੀ (ਮੈਗਨੈਟਿਕ ਸਟ੍ਰਿੱਪ) ਵਾਲੇ ਕਾਰਡ 31 ਦਸੰਬਰ 2018 ਤੋਂ ਬਾਅਦ ਕੰਮ ਨਹੀਂ ਕਰਨਗੇ।

RBI ਮੁਤਾਬਕ ਇਹ ਤਕਨੀਕ ਕਾਫੀ ਪੁਰਾਣੀ ਹੋ ਚੁੱਕੀ ਹੈ। ਨਾਲ ਹੀ ਅਜਿਹੇ ਕਾਰਡ ਬਣਨੇ ਹੁਣ ਬੰਦ ਵੀ ਹੋ ਗਏ ਹਨ, ਕਿਉਂਕਿ ਇਹ ਕਾਰਡ ਸੁਰੱਖਿਅਤ ਨਹੀਂ ਹਨ। ਹੁਣ ਦੇਸ਼ ‘ਚ ਦੋ ਤਰ੍ਹਾਂ ਦੇ ਕਾਰਡ ਚੱਲਦੇ ਹਨ। ਇੱਕ ਤਾਂ ਚੁੰਬਕੀ ਪੱਟੀ ਵਾਲੇ ਅਤੇ ਦੂਜੇ ਚਿੱਪ ਵਾਲੇ।

ਕੇਂਦਰੀ ਬੈਂਕ ਨੇ ਇਹ ਕਦਮ ਲੋਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਵੇਰਵਿਆਂ ਨੂੰ ਸੁਰੱਖਿਅਤ ਰੱਖਣ ਲਈ ਚੁੱਕਿਆ ਹੈ। ਇਸ ਤੋਂ ਬਾਅਦ ਸਾਰੇ ਪੁਰਾਣੇ ਕਾਰਡਾਂ ਨੂੰ ਬਦਲਿਆ ਜਾਵੇਗਾ। ਭਾਰਤੀ ਸਟੇਟ ਬੈਂਕ ਤਾਂ ਆਪਣੇ ਗਾਹਕਾਂ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਚੁੱਕਿਆ ਹੈ। ਨਾਲ ਹੀ ਬੈਂਕ ਮੈਗਨੈਟਿਕ ਸਟ੍ਰਿੱਪ ਕਾਰਡ ਨੂੰ ਬਦਲਣ ਦੀ ਕੋਈ ਫੀਸ ਨਹੀਂ ਲਵੇਗਾ।


LEAVE A REPLY