ਪਾਈਪਾਂ ਰਾਹੀਂ ਘਰਾਂ ਚ ਆ ਰਹੀ ਹੈ ਮੌਤ, ਧਮਾਕੇ ਮਗਰੋਂ ਲੱਗੀ ਅੱਗ


ਗੁਰੂਗ੍ਰਾਮ ਦੇ ਸੈਕਟਰ 15 ਵਿੱਚ ਘਰੇਲੂ ਗੈਸ ਪਾਈਪ ਲਾਈਨ ਤੋਂ ਗੈਸ ਲੀਕ ਹੋਣ ਮਗਰੋਂ ਸੀਵਰ ਚ ਫੈਲ ਗਈ। ਸੀਵਰ ਚ ਗੈਸ ਫੈਲਣ ਨਾਲ ਇਹ ਗੈਸ ਘਰਾਂ ਤਕ ਪਹੁੰਚ ਗਈ ਜਿਸ ਤੋਂ ਬਾਅਦ ਇੱਕ ਘਰ ਦੇ ਬਾਥਰੂਮ ਚ ਧਮਾਕਾ ਹੋ ਗਿਆ। ਇਸ ਧਮਾਕੇ ਚ ਘਰ ਦਾ ਮਾਲਕ ਗੰਭੀਰ ਜ਼ਖ਼ਮੀ ਹੋ ਗਿਆ ਜੋ ਹੁਣ ਜਿੰਦਗੀ ਤੇ ਮੌਤ ਨਾਲ ਜੰਗ ਲੜ ਰਿਹਾ ਹੈ।

ਗੁਰੂਗ੍ਰਾਮ ਦੇ ਸੈਕਟਰ 15 ਪਾਰਟ 2 ਇਲਾਕੇ ਚ ਰਹਿਣ ਵਾਲੇ ਮੋਹਿਤ ਖੰਡੇਲਵਾਲ 19 ਨਵੰਬਰ ਦੀ ਰਾਤ ਜਦੋਂ ਵਾਸ਼ਰੂਮ ਗਿਆ ਤਾਂ ਐਕਜੌਸਟ ਫੈਨ ਆਨ ਕੀਤਾ। ਇਸ ਤੋਂ ਬਾਅਦ ਧਮਾਕਾ ਹੋ ਗਿਆ। ਅੱਗ ਦੀਆਂ ਲਪਟਾਂ ‘ਚ ਘਿਰਿਆ ਮੋਹਿਤ ਕਿਸੇ ਤਰ੍ਹਾਂ ਬਾਹਰ ਨਿਕਲਿਆ ਤੇ ਘਰਦਿਆਂ ਨੇ ਅੱਗ ਬੁਝਾਈ ਪਰ ਉਦੋਂ ਤਕ ਮੋਹਿਤ 60 ਫੀਸਦ ਸੜ ਚੁੱਕਿਆ ਸੀ।

ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨਾਲ ਬਾਥਰੂਮ ਨੂੰ ਨੁਕਸਾਨ ਨਹੀਂ ਹੋਇਆ ਪਰ ਉੱਥੇ ਮੌਜੂਦ ਪਲਾਸਟਿਕ ਦਾ ਸਾਮਾਨ ਪਿਘਲ ਗਿਆ। ਇਸ ਦੇ ਨਾਲ ਹੀ ਨਜ਼ਦੀਕੀ ਦਰਖਤ ਵੀ ਝੁਲਸ ਗਏ। ਇਸ ਹਾਦਸੇ ਤੋਂ ਬਾਅਦ ਗੈਸ ਕੰਪਨੀ ਨੇ ਜ਼ਮੀਨ ਪੱਟ ਕੇ ਗੈਸ ਲੀਕਜ਼ ਨੂੰ ਸਹੀ ਕੀਤਾ ਜੋ ਸੀਵਰ ਦੇ ਬਿਲਕੁੱਲ ਨਾਲ ਸੀ।

  • 1
    Share

LEAVE A REPLY