ਦਿਓਰ ਨੇ ਭਾਬੀ ਦੀ ਭੈਣ ਨੂੰ ਬੰਦੀ ਬਣਾ ਕੇ ਕੀਤਾ ਰੇਪ, ਦੋਸ਼ੀ ਗ੍ਰਿਫਤਾਰ


ਲੁਧਿਆਣਾ– ਇੱਕ ਵਾਰ ਫੇਰ ਰਿਸ਼ਤੇ ਹੋਏ ਤਾਰ ਤਾਰ 15 ਸਾਲਾ ਇਕ ਨਾਬਾਲਗਾ ਨੂੰ ਬੰਦੀ ਬਣਾ ਕੇ ਉਸ ਨਾਲ ਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਪੀੜਤਾ ਘਰ ‘ਚ ਇਕੱਲੀ ਸੀ। ਰੇਪ ਦਾ ਦੋਸ਼ ਪੀੜਤਾ ਦੀ ਵੱਡੀ ਭੈਣ ਦੇ ਦਿਓਰ ‘ਤੇ ਲੱਗਾ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੈਡੀਕਲ ‘ਚ ਪੀੜਤਾ ਨਾਲ ਰੇਪ ਕਰਨ ਦੀ ਪੁਸ਼ਟੀ ਹੋ ਚੁੱਕੀ ਹੈ। ਦੋਸ਼ੀ ਬਸਤੀ ਜੋਧੇਵਾਲ ਇਲਾਕੇ ਦਾ 22 ਸਾਲਾ ਬੀਰੂ ਹੈ, ਜੋ ਕਿ ਰੇਹੜੀ ਲਾਉਂਦਾ ਹੈ। ਵਧੀਕ ਥਾਣਾ ਮੁਖੀ ਸਬ-ਇੰਸਪੈਕਟਰ ਅਰਸ਼ਦੀਪ ਕੌਰ ਨੇ ਦੱਸਿਆ ਕਿ ਪੀੜਤਾ ਬਸਤੀ ਜੋਧੇਵਾਲ ਇਲਾਕੇ ਵਿਚ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ ਅਤੇ ਸੁੰਦਰ ਨਗਰ ਇਲਾਕੇ ਦੇ ਇਕ ਪ੍ਰਾਈਵੇਟ ਸਕੂਲ ਵਿਚ 7ਵੀਂ ਕਲਾਸ ਦੀ ਵਿਦਿਆਰਥਣ ਹੈ। ਅਰਸ਼ਦੀਪ ਕੌਰ ਨੇ ਦੱਸਿਆ ਕਿ ਦੋਸ਼ੀ ਨੂੰ ਕੱਲ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੀੜਤਾ ਨੇ ਦੋਸ਼ ਲਾਇਆ ਹੈ ਕਿ ਬੀਤੇ ਸ਼ਨੀਵਾਰ ਨੂੰ ਕਰੀਬ 11.30 ਵਜੇ ਉਸ ਦੀ ਭੈਣ ਦਾ ਦਿਓਰ ਬੀਰੂ ਉਸ ਦੇ ਘਰ ਆਇਆ। ਉਸ ਸਮੇਂ ਉਹ ਆਪਣੇ ਘਰ ‘ਚ ਇਕੱਲੀ ਸੀ। ਦੋਸ਼ੀ ਸਿੱਧਾ ਉਸ ਦੇ ਕਮਰੇ ‘ਚ ਦਾਖਲ ਹੋਇਆ। ਉਸ ਨੇ ਆਉਂਦੇ ਹੀ ਦਰਵਾਜ਼ਾ ਅੰਦਰੋਂ ਬੰਦ ਕਰ ਕੇ ਲਾਈਟ ਬੁਝਾ ਦਿੱਤੀ। ਇਸ ਤੋਂ ਪਹਿਲਾਂ ਉਹ ਕੁੱਝ ਸਮਝ ਸਕਦੀ ਬੀਰੂ ਨੇ ਚੁੰਨੀ ਨਾਲ ਉਸ ਦਾ ਮੂੰਹ ‘ਤੇ ਦੋਨੋਂ ਹੱਥ ਪਿੱਛੇ ਬੰਨ੍ਹ ਦਿੱਤੇ ਅਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਦੌਰਾਨ ਉਪਰੋਂ ਪੀੜਤਾ ਦਾ ਇਕ ਭਰਾ ਮੌਕੇ ‘ਤੇ ਪਹੁੰਚ ਗਿਆ ਅਤੇ ਉਸ ਨੇ ਦਰਵਾਜ਼ਾ ਖੜਕਾਇਆ। ਮੂੰਹ ਬੰਨ੍ਹਿਆ ਹੋਣ ਕਾਰਨ ਉਹ ਰੌਲਾ ਨਹੀਂ ਪਾ ਸਕੀ। ਇਸ ‘ਤੇ ਦੋਸ਼ ਘਬਰਾ ਗਿਆ ਅਤੇ ਉਸ ਨੇ ਜਲਦਬਾਜ਼ੀ ਵਿਚ ਆਪਣੇ ਕੱਪੜੇ ਅਤੇ ਉਸ ਨੂੰ ਉਸੇ ਹਾਲਤ ‘ਚ ਛੱਡ ਕੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਦੇ ਭਰਾ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ।

  • 1
    Share

LEAVE A REPLY