ਕੁੱਤੇ ਪਿੱਛੇ ਹੋਈ ਲੜਾਈ ਮਗਰੋਂ ਗੋਲ਼ੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ


Murder

ਦਿੱਲੀ ਦੇ ਵੈਲਕਸ ਇਲਾਕੇ ਵਿੱਚ ਇੱਕ ਨੌਜਵਾਨ ਦਾ ਮਾਮੂਲੀ ਗੱਲ ਪਿੱਛੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਆਫਾਕ ਨਾਂ ਦੇ ਨੌਜਵਾਨ ਨੇ ਖ਼ੁਦ ਨੂੰ ਬਚਾਉਣ ਲਈ ਗਲੀ ਚ ਕੁੱਤੇ ਨੂੰ ਪੱਥਰ ਮਾਰ ਦਿੱਤਾ ਸੀ ਜੋ ਉਸ ਤੇ ਭੌਂਕ ਰਿਹਾ ਸੀ। ਇੰਨੀ ਗੱਲ ਤੇ ਉਸ ਕੁੱਤੇ ਦੇ ਮਾਲਕ ਮਹਿਤਾਬ ਨੇ ਆਫਾਕ ਨੂੰ ਗੋਲ਼ੀ ਮਾਰ ਦਿੱਤੀ ਜਿਸ ਨਾਲ ਆਫਾਕ ਦੀ ਜਾਨ ਚਲੀ ਗਈ।

ਆਫਾਕ ਗਲੀ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਕੁੱਤਾ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਆਪਣੇ-ਆਪ ਨੂੰ ਕੁੱਤੇ ਤੋਂ ਬਚਾਉਣ ਲਈ ਉਸ ਨੇ ਕੁੱਤੇ ਨੂੰ ਪੱਥਰ ਮਾਰ ਦਿੱਤਾ। ਇਸ ਤੇ ਕੁੱਤੇ ਦਾ ਮਾਲਕ ਮਹਿਤਾਬ ਅੱਗ ਬਬੂਲਾ ਹੋ ਉੱਠਿਆ ਤੇ ਆਫਾਕ ਨੂੰ ਗੋਲ਼ੀ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਮਹਿਤਾਬ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਦੀ ਤਫਤੀਸ਼ ਜਾਰੀ ਹੈ। ਮਹਿਤਾਬ ਨੂੰ ਫੜ੍ਹਨ ਲਈ ਪੁਲਿਸ ਜੀਅ ਤੋੜ ਯਤਨ ਕਰ ਰਹੀ ਹੈ।


LEAVE A REPLY