ਆਈਫੋਨ ਲਈ ਵੇਚੀ ਕਿਡਨੀ, ਹੁਣ ਮੌਤ ਨਾਲ ਲੜਾਈ


man sold his kidney for iphone currently fighting for life in China

ਚੀਨ ਚ ਰਹਿਣ ਵਾਲੇ ਤਾਕੇ ਸ਼ਾਓ ਵੈਂਗ ਨੇ 7 ਸਾਲ ਪਹਿਲਾਂ ਆਈਫੋਨ ਖਰੀਦਣ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ। ਉਸ ਨੇ 2011 ਚ ਆਈਫੋਨ 4 ਖਰੀਦੀਆ ਸੀ। ਇਸ ਤੋਂ ਬਾਅਦ ਹੁਣ ਉਹ ਹਸਪਤਾਲ ਚ ਜ਼ਿੰਦਗੀ ਤੇ ਮੌਤ ਨਾਲ ਜੰਗ ਕਰ ਰਿਹਾ ਹੈ।

ਵੈਂਗ ਹਸਪਤਾਲ ਚ ਡਾਈਲਸੈਸ ਤੇ ਹੈ ਤੇ ਉਸ ਦੇ ਇਲਾਜ ਲਈ ਉਸ ਦੇ ਮਾਂ-ਪਿਓ ਸਭ ਕੁਝ ਵੇਚਣਾ ਪਿਆ। 7 ਸਾਲ ਪਹਿਲਾ ਵੈਂਗ ਦੀ ਉਮਰ 17 ਸਾਲ ਦੀ ਤੇ ਉਸ ਨੇ 699 ਡਾਲਰ ਦੇ ਆਈਫੋਨ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ। ਮਾਂ ਦੇ ਪੁੱਛੇ ਜਾਣ ਤੇ ਉਸ ਨੇ ਕਿਡਨੀ ਵੇਚਣ ਦੀ ਗੱਲ ਕਬੂਲ ਕੀਤੀ ਤੇ ਇਸ ਮਾਮਲੇ ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵੈਂਗ ਦੀ ਕਡਨੀ 10 ਗੁਣਾ ਕੀਮਤ ਤੇ ਵੇਚੀ ਸੀ।

ਵੈਂਗ ਨੂੰ ਆਈਫੋਨ ਨਾਲ ਪਿਆਰ ਇੰਨਾ ਮਹਿੰਗਾ ਪਿਆ ਕੀ ਹੁਣ ਉਹ ਹਸਪਤਾਲ ਚ ਹੈ। ਉਸ ਦੀ ਦੂਜੀ ਕਿਡਨੀ ਫੇਲ੍ਹ ਹੋ ਚੁੱਕੀ ਹੈ ਜਿਸ ਕਰਕੇ ਉਸ ਨੂੰ ਡਾਈਲਸੈਸ ਮਸ਼ੀਨ ਤੇ ਰੱਖਿਆ ਗਿਆ ਹੈ। ਚੀਨ ਚ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿਸ ਚ ਆਈਫੋਨ ਲਈ ਡੁਆਨ ਨੇ 2016 ਚ ਆਪਣੀ ਧੀ ਨੂੰ ਵੇਚ ਦਿੱਤਾ ਸੀ। ਇਸ ਤੋਂ ਬਾਅਦ ਡੁਆਨ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਸਜ਼ਾ ਵੀ ਹੋਈ ਸੀ।


LEAVE A REPLY