ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾਨ ਵਾਲੇ ਸ਼ਰਧਾਲੂਆਂ ਲਈ ਜਰੂਰੀ ਖਬਰ – ਯਾਤਰਾ ਲਈ ਹੈਲੀਕਾਪਟਰ ਦਾ ਕਿਰਾਇਆ ਵਧਿਆ


Helicopter Service

ਕਟੜਾ— ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੌਰਾਨ ਹੈਲੀਕਾਪਟਰ ਸੇਵਾ ਦਾ ਲਾਭ ਉਠਾਉਣ ਵਾਲੇ ਸ਼ਰਧਾਲੂਆਂ ਨੂੰ ਜੇਬ ਥੋੜ੍ਹੀ ਹੋਰ ਢਿੱਲੀ ਕਰਨੀ ਪਵੇਗੀ। ਹਵਾਈ ਜਹਾਜ਼ ਈਂਧਣ ਮਹਿੰਗਾ ਹੋਣ ਕਾਰਨ ਹੈਲੀਕਾਪਟਰ ਸੇਵਾ ਦੇ ਰਹੀਆਂ ਸੰਬੰਧਤ ਕੰਪਨੀਆਂ ਨੇ ਕਿਰਾਏ ‘ਚ ਵਾਧਾ ਕਰ ਦਿੱਤਾ ਹੈ। ਹੁਣ ਸ਼ਰਧਾਲੂਆਂ ਨੂੰ ਇਕ ਪਾਸੇ ਦੀ ਯਾਤਰਾ ਲਈ ਪਹਿਲਾਂ ਨਾਲੋਂ 40 ਰੁਪਏ ਵਧ ਦੇਣੇ ਪੈਣਗੇ, ਯਾਨੀ ਕਿ 1,005 ਰੁਪਏ ਦੀ ਬਜਾਏ ਹੁਣ 1,045 ਰੁਪਏ ਕਿਰਾਇਆ ਲੱਗੇਗਾ। ਇਹ ਵਧਿਆ ਹੋਇਆ ਕਿਰਾਇਆ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ਉੱਥੇ ਹੀ ਆਨਲਾਈਨ ਅਡਵਾਂਸ ਬੁਕਿੰਗ ਕਰਵਾ ਚੁੱਕੇ ਸ਼ਰਧਾਲੂਆਂ ਨੂੰ ਵੀ ਇਸ ਸੇਵਾ ਦਾ ਫਾਇਦਾ ਉਠਾਉਂਦੇ ਸਮੇਂ ਕਾਊਂਟਰ ‘ਤੇ ਵਧਿਆ ਹੋਇਆ ਕਿਰਾਇਆ ਜਮ੍ਹਾਂ ਕਰਵਾਉਣਾ ਹੋਵੇਗਾ। ਦੱਸ ਦੇਈਏ ਕਿ ਇੱਥੇ ਦੋ ਹੈਲੀਕਾਪਟਰ ਕੰਪਨੀਆਂ ਸ਼ਰਧਾਲੂਆਂ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ। ਇਨ੍ਹਾਂ ‘ਚ ਪਵਨ ਹੰਸ ਹੈਲੀਕਾਪਟਰ ਸਰਵਿਸ ਅਤੇ ਗਲੋਬਲ ਵੈਕਟਰਾ ਪ੍ਰਮੁੱਖ ਹਨ। ਰੋਜ਼ਾਨਾ ਤਕਰੀਬਨ 1500 ਤੋਂ 2000 ਸ਼ਰਧਾਲੂ ਇਸ ਸੇਵਾ ਦਾ ਫਾਇਦਾ ਉਠਾਉਂਦੇ ਹਨ। ਇਹੀ ਨਹੀਂ ਯਾਤਰਾ ‘ਤੇ ਆਉਣ ਵਾਲੇ ਬਜ਼ੁਰਗ, ਮਰੀਜ ਜਾਂ ਫਿਰ ਦਿਵਿਆਂਗ ਆਦਿ ਨੂੰ ਇਸ ਸੇਵਾ ‘ਚ ਵਿਸ਼ੇਸ਼ ਫਾਇਦਾ ਦਿੱਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਹੈਲੀਕਾਪਟਰ ‘ਚ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਘੱਟ ਕਿਰਾਏ ‘ਚ ਬਿਹਤਰ ਸੇਵਾ ਮੁਹੱਈਆ ਹੋਵੇ ਇਸ ਲਈ ਮਾਤਾ ਵੈਸ਼ਣੋ ਦੇਵੀ ਸ਼ਾਈਨ ਬੋਰਡ ਟੈਂਡਰ ਪ੍ਰਕਿਰਿਆ ਜ਼ਰੀਏ ਕੰਪਨੀਆਂ ਦੀ ਚੋਣ ਕਰਦਾ ਹੈ। ਬੋਰਡ ਹਰ 3 ਸਾਲ ਮਗਰੋਂ ਹੈਲੀਕਾਪਟਰ ਸੇਵਾ ਦੀ ਟੈਂਡਰਿੰਗ ਕਰਦਾ ਹੈ। ਇਸ ਆਧਾਰ ‘ਤੇ ਮੌਜੂਦਾ ਹੈਲੀਕਾਪਟਰ ਕੰਪਨੀਆਂ ਸਾਲ 2020 ਤਕ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣਗੀਆਂ।


LEAVE A REPLY