ਸ਼ਿਮਲਾ ਤੋਂ ਵੀ ਠੰਢਾ ਰਿਹਾ ਲੁਧਿਆਣਾ – ਰਾਤ ਦਾ ਤਾਪਮਾਨ ਇੱਕ ਡਿਗਰੀ ਤੇ ਪੁੱਜਾ


Winter

ਪੰਜਾਬ ਵਿੱਚ ਠੰਢ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਸੂਬੇ ਵਿੱਚ ਲੁਧਿਆਣਾ ਦਾ ਘੱਟੋ-ਘੱਟ ਪਾਰਾ ਸਭ ਤੋਂ ਘੱਟ ਇੱਕ ਡਿਗਰੀ ਤਕ ਪਹੁੰਚ ਗਿਆ। ਇਹ ਤਾਪਮਾਨ ਸ਼ਿਮਲਾ ਤੋਂ ਕਰੀਬ 5 ਡਿਗਰੀ ਘੱਟ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਰਿਹਾ।

ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਦਿਨ ਦਾ ਤਾਪਮਾਨ 20 ਦੇ ਆਸ-ਪਾਸ ਬਣਿਆ ਰਿਹਾ ਜਦਕਿ ਰਾਤ ਦਾ ਪਾਰਾ 5 ਡਿਗਰੀ ਤੋਂ ਵੀ ਹੇਠਾਂ ਹੈ। ਅਗਲੇ 96 ਘੰਟਿਆਂ ਦੌਰਾਨ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ।

ਸ਼ਹਿਰ                                   ਦਿਨ      ਰਾਤ

  1. ਜਲੰਧਰ                            21.0     2
  2. ਲੁਧਿਆਣਾ                          21.4     1
  3. ਅੰਮ੍ਰਿਤਸਰ                         21.6      3.5
  4. ਆਨੰਦਪੁਰ ਸਾਹਿਬ                 21.8      4.4
  5. ਬਠਿੰਡਾ                            22.0      1.6
  6. ਫਿਰੋਜ਼ਪੁਰ                         20.6      2.4
  7. ਕਪੂਰਥਲਾ                         20.4     2.0
  8. ਪਠਾਨਕੋਟ                         20.7     4.6
  9. ਪਟਿਆਲਾ                         21.4      6.2

LEAVE A REPLY