ਨਸ਼ਾ ਸਮੱਗਲਰਾਂ ਨੂੰ ਕਾਬੂ ਕਰੇ ਸਰਕਾਰ, ਨਹੀਂ ਤਾਂ ਲੋਕ ਖੁਦ ਬੋਲਣਗੇ ਹੱਲਾ -ਸਿਮਰਜੀਤ ਸਿੰਘ ਬੈਂਸ


ਲੁਧਿਆਣਾ – ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐੱਸ. ਟੀ. ਐੱਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੂਬੇ ਭਰ ਦੇ 100 ਹੋਰ ਨਸ਼ਾ ਸਮੱਗਲਰਾਂ ਦੀ ਨਵੀਂ ਸੂਚੀ ਦਿੱਤੀ ਹੈ। ਇਸ ਮੌਕੇ ਵਿਧਾਇਕ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐੱਸ. ਟੀ. ਐੱਫ. ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਕਰਨ ਨਹੀਂ ਤਾਂ ਸੂਬੇ ਦੇ ਲੋਕ ਅੱਕੇ ਬੈਠੇ ਹਨ ਤੇ ਉਹ ਆਪ ਨਸ਼ਾ ਸਮੱਗਲਰਾਂ ਖਿਲਾਫ ਹੱਲਾ ਬੋਲਣਗੇ। ਵਿਧਾਇਕ ਬੈਂਸ ਨੇ ਕਿਹਾ ਕਿ ਸੂਬੇ ਭਰ ’ਚ ਫੈਲੇ ਨਸ਼ਿਆਂ ਕਾਰਨ ਅਨੇਕਾਂ ਨੌਜਵਾਨ ਮਰ ਰਹੇ ਹਨ, ਅਨੇਕਾਂ ਮਾਵਾਂ ਤੇ ਵਿਆਹੁਤਾ ਅੌਰਤਾਂ ਕੁਰਲਾ ਰਹੀਆਂ ਹਨ ਪਰ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਦੱਸਿਆ ਕਿ ਅਨੇਕਾਂ ਪਿੰਡਾਂ ਤੇ ਸ਼ਹਿਰਾਂ ਵਿਚ ਲੋਕ ਅੱਗੇ ਆ ਰਹੇ ਹਨ ਅਤੇ ਨਸ਼ਾ ਸਮਗੱਲਰਾਂ ਨੂੰ ਫਡ਼ ਕੇ ਪੁਲਸ ਨੂੰ ਦੇ ਰਹੇ ਹਨ ਪਰ ਕਈ ਜਗ੍ਹਾਂ ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਵਾਰ ਲੋਕ ਨਸ਼ਾ ਸਮੱਗਲਰਾਂ ਨੂੰ ਫਡ਼ ਕੇ ਪੁਲਸ ਦੇ ਹਵਾਲੇ ਕਰਦੇ ਹਨ ਤਾਂ ਪੁਲਸ ਪੈਸੇ ਲੈ ਕੇ ਛੱਡ ਦਿੰਦੀ ਹੈ।

  • 719
    Shares

LEAVE A REPLY