ਕਾਲੇ ਧਨ ਦੀ ਵਾਪਸੀ ਲਈ ਮੋਦੀ ਸਰਕਾਰ ਨੇ 2019 ਚੋਣਾਂ ਤਕ ਫਿਰ ਲਾਇਆ ਲਾਰਾ


ਮੋਦੀ ਸਰਕਾਰ ਨੇ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਇਕ ਵਾਰ ਫਿਰ ਜਨਤਾ ਨੂੰ ਲਾਰੇ ਲੱਪੇ ਲਾਉਣ ਦਾ ਰੁਝਾਨ ਸ਼ੁਰੂ ਕਰ ਦਿੱਤਾ ਹੈ। ਏਸੇ ਨੀਤੀ ‘ਤੇ ਚੱਲਦਿਆਂ ਹੁਣ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ 2019 ‘ਚ ਕਾਲੇ ਧਨ ਬਾਰੇ ਖੁਲਾਸਾ ਕੀਤਾ ਜਾਵੇਗਾ। ਜੇਤਲੀ ਨੇ ਕਿਹਾ ਕਿ ਅਗਲੇ ਸਾਲ ਜਨਵਰੀ ਤੋਂ ਉੱਥੇ ਭਾਰਤੀਆਂ ਦੇ ਖਾਤਿਆਂ ਬਾਰੇ ਸਵਿੱਟਰਜ਼ਰਲੈਂਡ ‘ਚੋਂ ਸੂਚਨਾ ਤਤਕਾਲ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਸਵਿੱਸ ਬੈਂਕਾਂ ‘ਚ ਗ਼ੈਰਕਾਨੂੰਨੀ ਤੌਰ ‘ਤੇ ਪੈਸਾ ਜਮ੍ਹਾ ਕਰਾਉਣ ਵਾਲੇ ਭਾਰਤੀਆਂ ‘ਤੇ ਕਾਲਾ ਧਨ ਰੋਕੂ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਹੋਵੇਗੀ।ਜੇਤਲੀ ਨੇ ਕਿਹਾ ਕਿ ਸਵਿੱਟਜ਼ਰਲੈਂਡ ਹਮੇਸ਼ਾ ਹੀ ਜਾਣਕਾਰੀ ਸਾਂਝੀ ਕਰਨ ਦੇ ਹੱਕ ਵਿੱਚ ਨਹੀਂ ਰਿਹਾ ਹੈ ਪਰ ਅਲਪਾਈਨ ਦੇਸ਼ਾਂ ਨੇ ਆਪਣੇ ਘਰੇਲੂ ਕਾਨੂੰਨਾਂ ‘ਚ ਸੋਧ ਕੀਤੀ ਹੈ ਜਿਸ ‘ਚ ਸੂਚਨਾ ਜਨਤਕ ਕਰਨ ਦੇ ਨਿਯਮ ਵੀ ਸ਼ਾਮਿਲ ਹਨ।

ਜੇਤਲੀ ਨੇ ਕਿਹਾ ਕਿ ਜਨਵਰੀ 2019 ਤੋਂ ਇਹ ਜਾਣਕਾਰੀ ਆਉਣ ਲੱਗੇਗੀ। ਉਨ੍ਹਾਂ ਦੱਸਿਆ ਕਿ ਗ਼ੈਰਕਾਨੂੰਨੀ ਧਨ ਜਮ੍ਹਾ ਕਰਨ ਵਾਲੇ ਕਿਸੇ ਵੀ ਜਮ੍ਹਾਕਰਤਾ ਨੂੰ ਇਹ ਪਹਿਲਾਂ ਤੋਂ ਹੀ ਪਤਾ ਹੋਵੇਗਾ ਕਿ ਕੁਝ ਮਹੀਨਿਆਂ ‘ਚ ਉਨ੍ਹਾਂ ਦਾ ਨਾਂਅ ਜਨਤਕ ਹੋਣ ਵਾਲਾ ਹੈ। ਦੱਸ ਦੇਈਏ ਕਿ ਸਵਿੱਸ ਨੈਸ਼ਨਲ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ 2017 ‘ਚ ਭਾਰਤੀਆਂ ਵੱਲੋਂ ਜਮ੍ਹਾ ਕਰਾਏ ਜਾਣ ਵਾਲੇ ਧਨ ‘ਚ 50 ਫ਼ੀਸਦੀ ਵਾਧਾ ਹੋਇਆ ਹੈ।


LEAVE A REPLY