ਮੋਦੀ ਨੇ ਗਾਏ ਪੰਜਾਬੀਆਂ ਦੇ ਸੋਹਲੇ, ਬਾਦਲਾਂ ਨੇ ਬੰਨ੍ਹੇ ਮੋਦੀ ਦੀਆਂ ਤਾਰੀਫਾਂ ਦੇ ਪੁਲ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਲੋਟ ਵਿੱਚ ‘ਕਿਸਾਨ ਕਲਿਆਣ ਰੈਲੀ’ ਕਰਕੇ ਮਿਸ਼ਨ 2019 ਲਈ ਪੰਜਾਬ ਵਿੱਚ ਡੰਕਾ ਵਜਾ ਦਿੱਤਾ ਹੈ। ਰੈਲੀ ਵਿੱਚ ਪੰਜਾਬ ਤੋਂ ਇਲਾਵਾ ਤੇ ਰਾਜਸਥਥਾਨ ਦੇ ਕਿਸਾਨ ਇਕੱਠੇ ਕੀਤੇ ਗਏ। ਰੈਲੀ ਵਿੱਚ ਮੋਦੀ ਨੇ ਕਿਸਾਨਾਂ ਲਈ ਕੀਤੇ ਕੰਮ ਗਿਣਾਏ ਤੇ ਇੱਕ ਹੋਰ ਮੌਕਾ ਮੰਗਿਆ। ਮੋਦੀ ਨੇ ਪੰਜਾਬੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਰਹੱਦ ਦੀ ਸੁਰੱਖਿਆ ਵੀ ਕੀਤੀ ਤੇ ਦੇਸ਼ ਲਈ ਅੰਨ ਵੀ ਪੈਦਾ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਹਰ ਖਿਤੇ ਵਿੱਚ ਪੰਜਾਬੀਆਂ ਨੇ ਆਪਣਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨ ਅੱਗੇ ਵੱਡੀ ਪੈਦਾਵਾਰ ਲਈ ਸਿਰ ਝਕਉਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਅੰਨਦਾਤੇ ਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੇ ਚਿੰਤਾ ਕੀਤੀ ਤਾਂ ਇੱਕੋ ਪਰਿਵਾਰ ਦੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨੀ ਸਾਡੀ ਆਤਮਾ ਹੈ ਤੇ ਕਾਂਗਰਸ ਨੇ ਕਿਸਾਨੀ ਨਾਲ ਹਮੇਸ਼ਾਂ ਧੋਖਾ ਕੀਤਾ। ਮੋਦੀ ਨੇ ਦਾਅਵਾ ਕੀਤਾ ਕਿ ਬੀਜੇਪੀ ਸਰਕਾਰ ਨੇ ਕਿਸਾਨ ਤੇ ਫੌਜੀ ਨੂੰ ਆਦਰ ਦਿੱਤਾ। ਵਨ ਰੈਂਕ ਵਨ ਪੈਨਸ਼ਨ ਦਿੱਤੀ। ਥੋਡੇ ਆਸ਼ੀਰਵਾਦ ਨਾਲ ਫੈਸਲਾਂ ਦੇ ਮੁੱਲ ਵਧਾਏ।

ਇਸ ਮੌਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਗਾਂਧੀ ਪਰਿਵਾਰ ਨੇ ਸਿਰਫ਼ ਰਾਜ ਕੀਤਾ ਪਰ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ। ਕਿਸਾਨਾਂ ਦੀ ਆਵਾਜ਼ ਸਿਰਫ ਪ੍ਰਕਾਸ਼ ਸਿੰਘ ਬਾਦਲ, ਚੌਧਰੀ ਚਰਨ ਸਿੰਘ ਤੇ ਦੇਵੀ ਲਾਲ ਉਠਾਉਂਦੇ ਰਹੇ। ਮੋਦੀ ਨੇ ਕਿਸਾਨਾਂ ਨੂੰ ਵਚਨ ਦਿੱਤਾ ਸੀ ਕਿ ਕਿਸਾਨਾਂ ਦੀ ਆਮਦਨ ਵਧਾਉਣਗੇ ਤੇ ਓਹੀ ਪੂਰਾ ਕੀਤਾ। ਸੁਖਬੀਰ ਬਾਦਲ ਨੇ ਲੰਗਰ ਤੋਂ GST ਮਾਫ ਕਰਨ ਲਈ ਵੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਸਜ਼ਾ ਦਵਾਈ ਜਾਵੇ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਰੈਲੀ ਸਿਆਸੀ ਨਹੀਂ ਬਲਕਿ ਫ਼ਸਲਾਂ ਵਿੱਚ ਵਾਧੇ ਦੇ ਭਾਅ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨ ਲਈ ਹੈ। ਇਸ ਨਾਲ ਸਿਰਫ ਕਿਸਾਨਾਂ, ਮਜ਼ਦੂਰਾਂ ਨੂੰ ਹੀ ਫਾਇਦਾ ਨਹੀਂ ਹੋਣਾ ਬਲਕਿ ਹੋਰ ਵੀ ਫਾਇਦੇ ਹੋਣਗੇ। ਇਸ ਨਾਲ ਹੁਣ ਕਿਸਾਨੀ ਮੁਨਾਫਾਯੋਗ ਧੰਦਾ ਬਣਨ ਵੱਲ ਵਧੇਗੀ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹੁਣ ਅੱਗੇ ਕਿਸਾਨਾਂ ਨੂੰ ਹੋਰ ਲਾਭ ਵੀ ਰੁਕਣ ਵਾਲਾ ਨਹੀਂ। ਇਸ ਨਾਲ ਖੇਤ ਮਜ਼ਦੂਰ ਨੂੰ ਵੀ ਹੋਵੇਗਾ। ਪੂਰੀ ਆਰਥਿਕਤਾ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪਾਣੀਆਂ ਦਾ ਮਸਲਾ ਅਹਿਮ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜੇ ਰਾਵੀ ਦਰਿਆ ਦਾ ਪਾਣੀ ਪਾਕਿਸਤਾਨ ਜਾਣੋਂ ਰੋਕ ਲਵੋ ਤਾਂ ਪਾਣੀ ਦਾ ਮਸਲਾ ਹੱਲ ਹੋ ਸਕਦਾ ਹੈ।


LEAVE A REPLY