ਭਾਰੀ ਬਾਰਸ਼ ਦੇ ਚੱਲਦਿਆਂ ਮੌਸਮ ਵਿਭਾਗ ਨੇ ਦਿਤੀ ਚੇਤਾਵਨੀ


ਅੱਜ ਤੜ੍ਹਕਸਾਰ ਹੀ ਭਾਰੀ ਬਾਰਸ਼ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ‘ਚ ਵੀ ਦਸਤਕ ਦਿੱਤੀ ਜਿਸ ਤਾਰਨ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ-ਪ੍ਰਦੇਸ਼, ਬਿਹਾਰ, ਝਾਰਖੰਡ ਤੇ ਉੱਤਰ-ਪੂਰਬੀ ਰਾਜਾਂ ‘ਚ ਅੱਜ ਤੋਂ ਆਉਂਦੇ ਤਿੰਨ ਦਿਨਾਂ ਤੱਕ ਦਰਮਿਆਨੀ ਤੋਂ ਤੇਜ਼ ਬਾਰਸ਼ ਦੀ ਸੰਭਾਵਨਾ ਜਤਾਈ ਹੈ।

ਮੌਸਮ ਵਿਭਾਗ ਮੁਤਾਬਕ 8 ਅਗਸਤ ਤੱਕ ਮਾਨਸੂਨ ਐਕਟਿਵ ਰਹੇਗਾ ਜਿਸ ਕਾਰਨ ਅਗਾਊਂ ਚੇਤਾਵਨੀ ਜਾਰੀ ਕੀਤੀ ਗਈ ਹੈ। ਅੱਜ ਸਵੇਰ ਤੋਂ ਹੀ ਪਟਿਆਲਾ, ਰਾਜਪੁਰਾ, ਅੰਬਾਲਾ ਤੇ ਚੰਡੀਗੜ੍ਹ ‘ਚ ਬਾਰਸ਼ ਕਾਰਨ ਜਲਥਲ ਹੋਈ ਪਈ ਹੈ। ਓਧਰ ਹਿਮਾਚਲ ਪ੍ਰਦੇਸ਼ ‘ਚ ਕੱਲ੍ਹ ਤੋਂ ਹੀ ਹੋ ਰਹੀ ਭਾਰੀ ਬਾਰਸ਼ ਕਾਰਨ ਨਦੀਆਂ ਨਾਲੇ ਪੂਰੇ ਉਛਾਲ ‘ਤੇ ਹਨ। ਢਿੱਗਾਂ ਡਿੱਗਣ ਤੇ ਲੈਂਡਸਲਾਈਡਿੰਗ ਕਾਰਨ ਕਈ ਸੜਕਾਂ ਬੰਦ ਹਨ, ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸ਼ਿਮਲਾ ਰੋਹੜੂ ਮਾਰਗ ਵੀ ਲੈਂਡਸਲਾਇੰਡਿੰਗ ਕਰਾਨ ਬੰਦ ਹੋ ਗਿਆ ਹੈ।


LEAVE A REPLY