ਮਹਿਲਾ ਨੇ ਪ੍ਰੇਮੀ ਦੇ ਕੀਤੇ ਟੁਕੜੇ, ਬਰਿਆਨੀ ਬਣਾ ਮਜਦੂਰਾਂ ਤੇ ਕੁੱਤਿਆਂ ਨੂੰ ਖਵਾਈ


moroccan woman killed lover cooked body and served it to workers

ਮੋਰੱਕਨ ਮੂਲ ਦੀ 30 ਸਾਲ ਦੀ ਮਹਿਲਾ ਨੇ ਆਪਣਾ ਅਜਿਹਾ ਗੁਨਾਹ ਕਬੂਲ ਕੀਤਾ ਹੈ ਜਿਸ ਬਾਰੇ ਜਾਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਔਰਤ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਉਸ ਨੇ ਆਪਣੇ ਪ੍ਰੇਮੀ ਦਾ ਕਲਤ ਕੀਤਾ ਹੈ। ਉਸ ਦੀ ਲਾਸ਼ ਨੂੰ ਪਕਾ ਕੇ ਬਰਿਆਨੀ ਚ ਟੁਕੜੇ ਪਾ ਮਜ਼ਦੂਰਾਂ ਨੂੰ ਖਵਾ ਦਿੱਤੀ।

ਆਬੂ ਧਾਬੀ ਦੇ ਇੱਕ ਨੈਸ਼ਨਲ ਅਖ਼ਬਾਰ ਨੇ ਦੱਸਿਆ ਕਿ ਔਰਤ ਨੂੰ ਆਪਣੇ ਪ੍ਰੇਮੀ ਦੇ ਕਤਲ ਦੇ ਇਲਜ਼ਾਮ ਚ ਗ੍ਰਿਫ਼ਤਾਰ ਕੀਤਾ ਗਿਆ। ਉਸ ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਪ੍ਰੇਮੀ ਦੀ ਹੱਤਿਆ ਸਿਰਫ ਇਸ ਲਈ ਕੀਤੀ ਕਿਉਂਕਿ ਉਹ ਕਿਸੇ ਹੋਰ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ 20 ਸਾਲਾ ਪ੍ਰੇਮੀ ਦਾ ਕਤਲ ਕੀਤਾ ਹੈ।

ਇੰਨਾ ਹੀ ਨਹੀਂ ਉਸ ਨੇ ਆਪਣੇ ਬਿਆਨ ਚ ਕਬੂਲ ਕੀਤਾ ਹੈ ਕਿ ਉਸ ਨੇ ਮੁੰਡੇ ਦੇ ਸਰੀਰ ਦੇ ਟੁਕੜੇ ਕਰ ਉਸ ਨੂੰ ਬਰਿਆਨੀ ਚ ਮਿਲਾ ਕੇ ਮਜ਼ਦੂਰਾਂ ਤੇ ਕੁੱਤਿਆਂ ਨੂੰ ਖਵਾ ਦਿੱਤੀ। ਇਹ ਕਤਲ ਤਾਂ ਕਾਫੀ ਪਹਿਲਾਂ ਹੋ ਚੁੱਕਿਆ ਸੀ, ਜਿਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੁੰਡੇ ਦਾ ਭਰਾ ਉਸ ਦੀ ਭਾਲ ਕਰਦੇ ਹੋਏ ਕੁੜੀ ਦੇ ਘਰ ਪਹੁੰਚਿਆ ਤੇ ਉਸ ਨੂੰ ਕੁੜੀ ਦੇ ਘਰ ਤੋਂ ਦੰਦ ਮਿਲਿਆ। ਡੀਐਨਏ ਜਾਂਚ ਚ ਪਤਾ ਲੱਗਿਆ ਹੈ ਕਿ ਦੰਦ ਮ੍ਰਿਤਕ ਮੁੰਡੇ ਦਾ ਹੀ ਹੈ। ਆਪਣੇ ਕਬੂਲਨਾਮੇ ਤੋਂ ਬਾਅਦ ਕੁੜੀ ਦੇ ਦਿਮਾਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਕੁੜੀ ਤੇ ਮੁਕੱਦਮਾ ਚੱਲੇਗਾ।


LEAVE A REPLY