ਵਿਵਾਦਾਂ ਦੇ ਬਾਵਜੂਦ ਫਿਲਮ ਪਦਮਾਵਤ ਦੀ ਕਮਾਈ 100 ਕਰੋੜ ਤੋਂ ਹੋਈ ਪਾਰ


movie padmavati

ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤ ਵਿਵਾਦਾਂ ਦੇ ਬਾਵਜੂਦ ਰਿਲੀਜ਼ ਹੋਈ ਅਤੇ ਚੰਗੀ ਕਮਾਈ ਕਰ ਰਹੀ ਹੈ। ਫ਼ਿਲਮ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਤੇ ਪਹਿਲੇ ਹਫ਼ਤੇ ਹੀ 100 ਕਰੋੜ ਰੁਪਏ ਦੀ ਕਮਾਈ ਕਰਵਾ ਦਿੱਤੀ। ਫ਼ਿਲਮ ਨੇ ਪਹਿਲੇ ਵੀਕੈਂਡ ਵਿੱਚ ਹੀ 110 ਕਰੋੜ ਰੁਪਏ ਦੀ ਕਮਾਈ ਕਰਕੇ ਰਿਕਾਰਡ ਬਣਾ ਲਿਆ। ਫ਼ਿਲਮ ਨੇ ਸਿਰਫ਼ ਐਤਵਾਰ ਨੂੰ ਹੀ 30 ਕਰੋੜ ਰੁਪਏ ਤੋਂ ਵੱਧ ਕਮਾਏ।

ਫ਼ਿਲਮ ਨੇ ਰਿਲੀਜ਼ ਦੇ ਤੀਜੇ ਦਿਨ 27 ਕਰੋੜ ਰੁਪਏ ਦੀ ਕਮਾਈ ਕੀਤੀ। ਫ਼ਿਲਮ ਦੇ ਹੁਣ ਤੱਕ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਇਸ ਫ਼ਿਲਮ ਨੇ 19 ਕਰੋੜ ਦੀ ਕਮਾਈ ਨਾਲ ਖਾਤਾ ਖੋਲ੍ਹਿਆ ਸੀ। ਇਸ ਤੋਂ ਬਾਅਦ ਫ਼ਿਲਮ ਨੇ ਦੂਜੇ ਦਿਨ ਮਤਲਬ ਸ਼ੁੱਕਰਵਾਰ ਨੂੰ 32 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਤੱਕ 115 ਕਰੋੜ ਰੁਪਏ ਦੀ ਕਮਾਈ ਕੀਤੀ ਗਈ। ਫ਼ਿਲਮ ਨੇ ਪੇਡ ਸਕਰੀਨਿੰਗ ਰਾਹੀਂ ਹੀ 5 ਕਰੋੜ ਰੁਪਏ ਕਮਾ ਲਏ ਸਨ।

ਅਗਲੇ ਪਣੇ ਤੇ ਪੜੋ ਪੂਰੀ ਖਬਰ


LEAVE A REPLY