ਹਿਟਲਰ ਵੀ ਸੀ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਮੁਰੀਦ – ਵੇਖੋ ਤਸਵੀਰਾਂ


ਅੱਜ ਹਾਕੀ ਦੇ ਪ੍ਰਸਿੱਧ ਭਾਰਤੀ ਖਿਡਾਰੀ ਮੇਜਰ ਧਿਆਨ ਚੰਦ ਦੀ 113ਵੀਂ ਜੈਯੰਤੀ ਹੈ। ਇਸ ਦਿਨ ਨੂੰ ਭਾਰਤ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਜੀਵਨ ਦਾ ਸਭ ਤੋਂ ਖਾਸ ਪਲ ਉਦੋਂ ਸੀ ਜਦੋਂ ਤਾਨਾਸ਼ਾਹ ਹਿਟਲਰ ਨੇ ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਰਾਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਧਿਆਨ ਚੰਦ ਹਾਕੀ ਦੇ ਇੰਨੇ ਮਾਹਰ ਖਿਡਾਰੀ ਸੀ ਕਿ ਦੁਨੀਆ ਨੂੰ ਉਨ੍ਹਾਂ ਦੀ ਹਾਕੀ ਸਟਿੱਕ ਤੇ ਹੀ ਸ਼ੱਕ ਹੋਣ ਲੱਗ ਗਿਆ ਸੀ ਕਿ ਕਿਤੇ ਉਸ ਵਿੱਚ ਸਟੀਲ ਜਾਂ ਕਿਸੇ ਤਰ੍ਹਾਂ ਦੀ ਗੂੰਦ ਤਾਂ ਨਹੀਂ ਲੱਗੀ ਹੋਈ।

ਆਪਣੇ ਹਾਕੀ ਕਰੀਅਰ ਵਿੱਚ ਅੰਗਰੇਜ਼ਾਂ ਖਿਲਾਫ 1000 ਤੋਂ ਵੱਧ ਗੋਲ ਦਾਗਣ ਵਾਲੇ ਮੇਜਰ ਧਿਆਨ ਚੰਦ ਓਲੰਪਿਕ ਵਿੱਚ ਬਰਲਿਨ ਖਿਲਾਫ ਮੈਚ ਖੇਡ ਰਹੇ ਸਨ। ਉੱਥੇ ਮੌਜੂਦ ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ ਉਨ੍ਹਾਂ ਦੀ ਹਾਕੀ ਬਦਲਵਾ ਦਿੱਤੀ ਤੇ ਦੂਜੀ ਹਾਕੀ ਨਾਲ ਖੇਡਣ ਲਈ ਕਿਹਾ।ਇਸ ਦੇ ਬਾਵਜੂਦ ਧਿਆਨ ਚੰਦ ਬਰਲਿਨ ਖਿਲਾਫ ਗੋਲ ਦਾਗਦੇ ਰਹੇ। ਇਸ ਪਿੱਛੋਂ ਹਿਟਲਰ ਨੇ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਸੀ।

ਇਹ ਵੀ ਕਿਹਾ ਜਾਂਦਾ ਹੈ ਕਿ ਧਿਆਨ ਚੰਦ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਹਿਟਲਰ ਨੇ ਉਨ੍ਹਾਂ ਨੂੰ ਆਪਣੀ ਫੌਜ ਵਿੱਚ ਉੱਚੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਧਿਆਨ ਚੰਦ ਨੇ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ।19 ਅਗਸਤ, 1905 ਵਿੱਚ ਜਨਮੇ ਮੇਜਰ ਧਿਆਨ ਚੰਦ ਦੇ ਜੀਵਨ ਵਿੱਚ ਅਜਿਹੇ ਕਈ ਮੌਕੇ ਆਏ ਜਦੋਂ ਪੂਰੇ ਦੇਸ਼ ਨੂੰ ਉਨ੍ਹਾਂ ਦੇ ਮਾਣ ਹੋਇਆ। 1936 ਵਿੱਚ ਬਰਲਿਨ ਓਲੰਪਿਕ ਖੇਡਾਂ ਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨ ਤੋਂ ਪਹਿਲਾਂ ਧਿਆਨ ਚੰਦ ਨੇ 1928 ਵਿੱਚ ਲਾਸ ਏਂਜਲਸ ਵਿੱਚ ਵੀ ਟੀਮ ਦੀ ਅਗਵਾਈ ਕੀਤੀ ਸੀ। ਭਾਰਤ ਨੇ 1928 ਤੇ 1932 ਓਲੰਪਿਕ ਵਿੱਚ ਵੀ ਸੋਨ ਤਗ਼ਮੇ ਜਿੱਤੇ ਸੀ। ਹਾਕੀ ਦਾ ਇਹ ਮਹਾਨ ਖਿਡਾਰੀ 3 ਦਸੰਬਰ, 1979 ਨੂੰ ਦਿੱਲੀ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਿਆ। ਖੇਡ ਦੀ ਦੁਨੀਆ ਵਿੱਚ ਆਪਣੀਆਂ ਸੇਵਾਵਾਂ ਲਈ ਉਨ੍ਹਾਂ ਨੂੰ 1956 ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

  • 7
    Shares

LEAVE A REPLY