ਨਵਜੋਤ ਸਿੱਧੂ ਦਾ ਵੱਡਾ ਐਲਾਨ


ਬੀਜੇਪੀ ਨੂੰ ਅਲਵਿਦਾ ਕਹਿ ਕੇ ਵੱਖਰਾ ਮੋਰਚਾ ਖੋਲ੍ਹਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਉਹ ਪੰਜਾਬ ਨੂੰ ਖੁਸ਼ਹਾਲੀ ਵੱਲ ਮੋੜਨਗੇ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪਿਛਲੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ।। ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਇਕੱਠੇ ਹੋ ਕੇ ‘ਆਵਾਜ਼-ਏ-ਪੰਜਾਬ’ ਮੋਰਚਾ ਖੋਲ੍ਹਿਆ ਹੋਇਆ ਹੈ।

ਮੰਨਿਆ ਜਾ ਰਿਹਾ ਹੈ ਕਿ ‘ਆਵਾਜ਼-ਏ-ਪੰਜਾਬ’ ਨਾਲ ਅਗਲੇ ਦਿਨਾਂ ਵਿੱਚ ਹੋਰ ਲੀਡਰ ਜੁੜ ਸਕਦੇ ਹਨ। ਅਕਾਲੀ ਦਲ ਨਾਲੋਂ ਵੱਖ ਹੋਏ ਪਰਗਟ ਸਿੰਘ ਇਸ ਬਾਰੇ ਕਾਫੀ ਸਰਗਰਮ ਹਨ। ਉਹ ਕਈ ਲੀਡਰਾਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ‘ਆਪ’ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਤੇ ਪੰਜਾਬ ਸਵਰਾਜ ਅਭਿਆਨ ਪਾਰਟੀ ਬਾਰੇ ਚਰਚਾ ਹੈ ਕਿ ਇਹ ਵੀ ‘ਆਵਾਜ਼-ਏ-ਪੰਜਾਬ’ ਬਣ ਸਕਦਾ ਹਨ।

ਅਗਲੇ ਪਨੇ ਤੇ ਪੜੋ ਪੁਰੀ ਖਬਰ